ਬੁਢਲਾਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਦਿਨ-ਦਿਹਾੜੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਨੌਜਵਾਨ ਨੂੰ ਅਣਪਛਾਤਿਆਂ ਵੱਲੋਂ ਉਸ ਦੇ ਜਨਮ ਦਿਨ ‘ਤੇ ਹੀ ਮਾਰ ਮੁਕਾਇਆ ਗਿਆ। ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਜਨਮ ਦਿਨ ਵਾਲੇ ਦਿਨ ਆਪਣੇ ਚਾਚੇ ਨਾਲ ਸਾਮਾਨ ਲੈਣ ਬਾਹਰ ਗਿਆ ਸੀ ਤੇ ਉਥੇ ਹੀ ਅਣਪਛਾਤਿਆਂ ਵੱਲੋਂ ਘੇਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।
ਸ਼ੁਰੂਆਤੀ ਜਾਂਚ ਵਿਚ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦਾ ਜਨਮ ਦਿਨ ਸੀ ਤੇ ਉਹ ਸਾਮਾਨ ਲੈਣ ਲਈ ਬਾਜ਼ਾਰ ਗਿਆ ਸੀ ਤੇ ਇਸੇ ਦੌਰਾਨ ਗੱਡੀ ਵਿਚ ਸਵਾਰ ਹੋ ਕੇ ਆਏ ਅਣਪਛਾਤਿਆਂ ਵੱਲੋਂ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਜਸ਼ਨਦੀਪ ਸਿੰਘ ਜੱਸੀ ਵਜੋਂ ਹੋਈ ਹੈ ਤੇ ਉਸ ਦੀ ਉਮਰ ਮਹਿਜ਼ 20 ਸਾਲ ਸੀ। ਮ੍ਰਿਤਕ ਟੈਟੂ ਬਣਾਉਣ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਮਾਨਸਾ : ਪਿਕਅੱਪ ਟਰਾਲੇ ਤੇ ਬੁਲੇਟ ਮੋਟਰਸਾਈਕਲ ਵਿਚਾਲੇ ਹੋਈ ਟੱ.ਕ/ਰ, ਕੈਨੇਡਾ ਤੋਂ ਆਏ ਮੁੰਡੇ ਸਣੇ 3 ਨੌਜਵਾਨਾਂ ਦੀ ਮੌਤ
ਦੱਸ ਦੇਈਏ ਕਿ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਸ਼ਨਦੀਪ ‘ਤੇ ਹਮਲਾ ਕੀਤਾ ਗਿਆ ਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਨੌਜਵਾਨ ਨੇ ਦਮ ਤੋੜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























