ਸੈਕਟਰ-31 ਥਾਣਾ ਖੇਤਰ ਦੇ ਰਾਮਦਰਬਾਰ ਮੰਡੀ ਗਰਾਊਂਡ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਹਥਿਆਰਾਂ ਇਸਤੇਮਾਲ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਕਤਲ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸਾਊਥ ਜਸਵਿੰਦਰ ਸਿੰਘ, ਡੀਐਸਪੀ ਅਨੁਰਾਗ ਦਾਰੂ, ਇੰਸਪੈਕਟਰ ਰਾਜੀਵ ਕੁਮਾਰ, ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਸ਼ੋਕ ਕੁਮਾਰ, ਜ਼ਿਲ੍ਹਾ ਕਰਾਈਮ ਸੈੱਲ ਅਤੇ ਆਪਰੇਸ਼ਨ ਟੀਮ ਮੌਕੇ ’ਤੇ ਪਹੁੰਚ ਗਈ। ਫੋਰੈਂਸਿਕ ਟੀਮ ਨੇ ਵੀ ਘਟਨਾ ਵਾਲੀ ਥਾਂ ਦਾ ਨੇੜਿਓਂ ਮੁਆਇਨਾ ਕੀਤਾ ਅਤੇ ਲੋੜੀਂਦੇ ਸਬੂਤ ਇਕੱਠੇ ਕੀਤੇ। ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ 20 ਸਾਲਾ ਵਿਵੇਕ ਵਜੋਂ ਹੋਈ ਹੈ, ਜੋ ਰਾਮਦਰਬਾਰ ਫੇਜ਼-2 ਦੇ ਮਕਾਨ ਨੰਬਰ 57 ਦਾ ਵਸਨੀਕ ਸੀ।
ਵੀਡੀਓ ਲਈ ਕਲਿੱਕ ਕਰੋ -:
