ਮਨੀਲਾ ਵਿਚ ਬੀਤੇ ਦਿਨੀਂ ਜਲੰਧਰ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ ਰਾਣਾ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚਾ ਜੋਗਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿਉਸ ਦਾ ਭਤੀਜਾ ਜਿਸ ਦੀ ਉਮਰ ਲਗਭਗ 33 ਸਾਲ ਸੀ ਅੱਜ ਸਵੇਰੇ ਆਪਣੇ ਸ਼ਹਿਰ ਸੈਨਬਲੋ ਨੇੜੇ ਕਸਬੇ ਚਾਓ ਵਿਚ ਇਕ ਦੁਕਾਨ ‘ਤੇ ਕੰਮ ਕਰਨ ਲਈ ਪਹੁੰਚਿਆ ਤਾਂ ਪਿੱਛੇ ਤੋਂ ਆਏ ਦੋ ਅਣਪਛਾਤੇ ਲੋਕਾਂ ਨੇ ਗੋਲੀ ਚਲਾ ਦਿੱਤੀ। ਇਕ ਗੋਲੀ ਰਣਜੀਤ ਦੀ ਛਾਤੀ ਵਿਚ ਲੱਗੀ ਤੇ ਇਕ ਪਿੱਠ ਵਿਚ ਲੱਗੀ ਜਿਸ ਨਾਲ ਰਣਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਰਣਜੀਤ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਲੋਹੀਆਂ ਤੋਂ ਮਨੀਲਾ ਵਾਪਸ ਪਰਤਿਆ ਸੀ ਤੇ ਦੋ ਮਹੀਨੇ ਬਾਅਦ ਫਰਵਰੀ 2024 ਵਿਚ ਉਸ ਦਾ ਵਿਆਹ ਰੱਖਿਆ ਹੋਇਆ ਸੀ ਪਰ ਇਸ ਤੋਂ ਪਹਿਲਾਂ ਹੀ ਰਣਜੀਤ ਨਾਲ ਭਾਣਾ ਵਰਤ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁੱਤਰ ਦੀ ਇਸ ਬੇਵਕਤੀ ਮੌਤ ਨਾਲ ਪਰਿਵਾਰ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ : –