ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕਿਹਾ ਕਿ ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਬੈਠਕ ਉਸ ਤਰ੍ਹਾਂ ਨਹੀਂ ਹੋਈ ਜਿਵੇਂ ਹੋਣੀ ਚਾਹੀਦੀ ਸੀ। ਜੇਲੇਂਸਕੀ ਨੇ ਇਸ ਨੂੰ ਅਫਸੋਸਜਨਕ ਦੱਸਿਆ ਤੇ ਕਿਹਾ ਕਿ ਹੁਣ ਸਭ ਠੀਕ ਕਰਨ ਦਾ ਸਮਾਂ ਆ ਗਿਆ ਹੈ। ਸਾਡੇ ਵਿਚੋਂ ਕੋਈ ਵੀ ਅੰਤਹੀਣ ਯੁੱਧ ਨਹੀਂ ਚਾਹੁੰਦਾ। ਯੂਕਰੇਨ ਸਥਾਈ ਸ਼ਾਂਤੀ ਲਈ ਜਲਦ ਤੋਂ ਜਲਦ ਗੱਲਬਾਤ ਲਈ ਤਿਆਰ ਹੈ।
ਜੇਲੇਂਸਕੀ ਨੇ ਇਹ ਵੀ ਕਿਹਾ ਕਿ ਯੂਕਰੇਨ ਖਣਿਜ ਸਮਝੌਤੇ ‘ਤੇ ਸਾਈਨ ਕਰਨ ਲਈ ਤਿਆਰ ਹੈ। ਅਸੀਂ ਇਸ ਸਮਝੌਤੇ ਨੂੰ ਠੋਸ ਸੁਰੱਖਿਆ ਗਾਰੰਟੀ ਵੱਲ ਇਕ ਕਦਮ ਵਜੋਂ ਦੇਖਦੇ ਹਨ। ਅਸੀਂ ਜੰਗ ਖਤਮ ਕਰਨ ਲਈ ਤੇਜ਼ੀ ਨਾਲ ਕੰਮ ਕਰਨ ਲਈ ਤਿਆਰ ਹਾਂ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਮੁਤਾਬਕ ਰੋਕੀ ਗਈ ਮਦਦ ਉਦੋਂ ਤਕ ਬਹਾਲ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਰਾਸ਼ਟਰਪਤੀ ਟਰੰਪ ਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਯੂਕਰੇਨੀ ਰਾਸ਼ਟਰਪਤੀ ਅਸਲ ਵਿਚ ਸ਼ਾਂਤੀ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕਰੋੜਾਂ ਰੁਪਏ ਦੀ ਸੋਨੇ ਦੀ ਸਮਗਲਿੰਗ ਕਰਦੀ ਫੜੀ ਗਈ ਮਸ਼ਹੂਰ ਅਦਾਕਾਰਾ, ਪਿਤਾ ਹਨ ਪੁਲਿਸ ‘ਚ DG
ਯੂਕਰੇਨ ਨੂੰ ਫੌਜੀ ਮਦਦ ਰੋਕੇ ਜਾਣ ਨੂੰ ਲੈ ਕੇ ਫਿਲਹਾਲ ਅਮਰੀਕੀ ਰੱਖਿਆ ਵਿਭਾਗ ਤੇ ਰਾਸ਼ਟਰਪਤੀ ਟਰੰਪ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬਲਿਊਬਰਗ ਨੇ ਰੱਖਿਆ ਵਿਭਾਗ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਰਾਸ਼ਟਰਪਤੀ ਟਰੰਪ ਇਸ ਗੱਲ ਦੀ ਸਮੀਖਿਆ ਕਰ ਰਹੇ ਹਨ ਕਿ ਕੀ ਜੇਲੇਂਸਕੀ ਰੂਸ ਨਾਲ ਸ਼ਾਂਤੀ ਕਾਇਮ ਕਰਨਾ ਵੀ ਚਾਹੁੰਦੇ ਹਨ ਜਾਂ ਨਹੀਂ। ਟਰੰਪ ਪ੍ਰਸ਼ਾਸਨ ਨੇ ਇਕ ਅਧਿਕਾਰੀ ਨੂੰ ਕਿਹਾ ਕਿ ਇਹ ਮਦਦ ਸਥਾਈ ਤੌਰ ‘ਤੇ ਨਹੀਂ ਰੋਕੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
