Zomato alcohol delivery: ਫੂਡ ਡਿਲਿਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਆਨਲਾਈਨ ਆਰਡਰ ਰਾਹੀਂ ਲੋਕਾਂ ਦੇ ਘਰ-ਘਰ ਤੱਕ ਸ਼ਰਾਬ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ । ਲਾਕਡਾਊਨ ਵਿਚਕਾਰ ਦੇਸ਼ ਵਿੱਚ ਸ਼ਰਾਬ ਦਾ ਕਾਰੋਬਾਰ ਖੁੱਲ੍ਹ ਗਿਆ ਹੈ ਅਤੇ ਸ਼ਰਾਬ ਦੀ ਵਿਕਰੀ ਹੋ ਰਹੀ ਹੈ । ਕੰਪਨੀ ਇਸ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ । ਨਿਊਜ਼ ਏਜੇਂਸੀ ਅਨੁਸਾਰ ਕੰਪਨੀ ਨੇ ਇਸ ਦੇ ਲਈ ਇੰਟਰਨੈਸ਼ਨਲ ਸਪਿਰਟਸ ਐਂਡ ਵਾਈਨ ਐਸੋਸੀਏਸ਼ਨ ਆਫ ਇੰਡੀਆ (ISWAI) ਨੂੰ ਪੇਸ਼ਕਸ਼ ਕੀਤੀ ਹੈ । ਲਾਕਡਾਊਨ ਕਾਰਨ ਕੰਪਨੀ ਦਾ ਫ਼ੂਡ ਡਿਲੀਵਰ ਕਰਨ ਦਾ ਕਾਰੋਬਾਰ ਬਹੁਤ ਘੱਟ ਗਿਆ ਹੈ, ਇਸ ਲਈ ਉਹ ਇਸ ਨਵੇਂ ਕਾਰੋਬਾਰ ਵਿੱਚ ਉਤਰ ਕੇ ਆਪਣੀ ਹੋਂਦ ਨੂੰ ਬਚਾਉਣਾ ਚਾਹੁੰਦੀ ਹੈ । ਹਾਲ ਹੀ ਵਿਚ, ਜੋਮੈਟੋ ਨੇ ਗ੍ਰੋਸਰੀ ਦੀ ਡਿਲੀਵਰੀ ਸ਼ੁਰੂ ਕੀਤੀ ਹੈ ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਲਾਕਡਾਊਨ ਦਾ ਪਹਿਲਾ ਪੜਾਅ 25 ਮਾਰਚ ਨੂੰ ਲਾਗੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼ਰਾਬ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਰਿਹਾ । ਪਰ ਰਾਜ ਸਰਕਾਰਾਂ ਮਾਲੀਆ ਦੀ ਘਾਟ ਕਾਰਨ ਸ਼ਰਾਬ ਦੇ ਕਾਰੋਬਾਰ ਨੂੰ ਖੋਲ੍ਹਣ ਲਈ ਦਬਾਅ ਬਣਾ ਰਹੀਆਂ ਸਨ । ਇਸ ਕਾਰਨ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਤੀਜੇ ਪੜਾਅ ਵਿੱਚ ਸ਼ਰਾਬ ਦਾ ਕਾਰੋਬਾਰ 4 ਮਈ ਨੂੰ ਖੋਲ੍ਹ ਦਿੱਤਾ। ਜਿਵੇਂ ਹੀ ਸ਼ਰਾਬ ਦਾ ਕਾਰੋਬਾਰ ਖੁੱਲ੍ਹਿਆ ਦੇਸ਼ ਵਿੱਚ ਇਸ ਦੀਆਂ ਦੁਕਾਨਾਂ ‘ਤੇ ਭਾਰੀ ਭੀੜ ਅਤੇ ਲੰਬੀਆਂ ਲਾਈਨਾਂ ਲੱਗਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ।
ਗੌਰਤਲਬ ਹੈ ਕਿ ਇਸ ਸਮੇਂ ਭਾਰਤ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਦੀ ਆਗਿਆ ਨਹੀਂ ਹੈ. ਇਸ ਦੇ ਲਈ ਕੰਪਨੀਆਂ ਇਸ ‘ਤੇ ਛੋਟ ਦੇਣ ਲਈ ਸਰਕਾਰ ‘ਤੇ ਦਬਾਅ ਪਾ ਰਹੀਆਂ ਹਨ । ISWAI ਇਸ ਦੇ ਲਈ ਜ਼ੋਰ ਸ਼ੋਰ ਨਾਲ ਲਾਬਿੰਗ ਕਰ ਰਿਹਾ ਹੈ । ਜੇ ਇਹ ਛੂਟ ਦਿੱਤੀ ਜਾਂਦੀ ਹੈ ਤਾਂ ਜ਼ੋਮੈਟੋ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕਰ ਸਕਦਾ ਹੈ ।
ਦੱਸ ਦੇਈਏ ਕਿ ਕਈ ਰਾਜ ਸਰਕਾਰਾਂ ਨੇ ਸ਼ਰਾਬ ‘ਤੇ ਟੈਕਸ ਵਧਾ ਦਿੱਤਾ ਹੈ । ਦਿੱਲੀ ਸਰਕਾਰ ਨੇ ਸ਼ਰਾਬ ‘ਤੇ 70 ਪ੍ਰਤੀਸ਼ਤ ਦੀ ਵਿਸ਼ੇਸ਼ ਕੋਰੋਨਾ ਫੀਸ ਲਗਾਈ ਹੈ । ਰੋਇਟਰਜ਼ ਨੂੰ ਜ਼ੋਮੈਟੋ ਦੁਆਰਾ ਭੇਜੀ ਗਈ ਪੇਸ਼ਕਸ਼ ਦੇ ਦਸਤਾਵੇਜ਼ ਪ੍ਰਾਪਤ ਹੋਏ ਹਨ, ਜਿਸ ਵਿੱਚ ਜੋਮੈਟੋ ਫੂਡ ਡਿਲਿਵਰੀ ਡਵੀਜ਼ਨ ਦੇ ਸੀਈਓ ਮੋਹਿਤ ਗੁਪਤਾ ਨੇ ਲਿਖਿਆ, “ਸਾਨੂੰ ਲਗਦਾ ਹੈ ਕਿ ਤਕਨਾਲੋਜੀ ਅਧਾਰਿਤ ਹੋਮ ਡਿਲੀਵਰੀ ਸਲੂਸ਼ਨ ਦੀ ਖਪਤ ਨੂੰ ਹੋਰ ਵਧਾਇਆ ਜਾ ਸਕਦਾ ਹੈ।”