ਵੀਡੀਓ ਕਨਫ੍ਰੈਂਸਿੰਗ ਐਪ ZOOM ਅੱਜ ਕੱਲ ਬਹੁਤ ਪ੍ਰਸਿੱਧ ਹੈ। ਸਕੂਲ ਕਾਲਜ ਦੀ ਕਲਾਸਾਂ ਤੋਂ ਲੈਕੇ ਵਪਾਰਿਕ ਮੀਟਿੰਗ ਤੱਕ ਜੂਮ ਐਪ ‘ਤੇ ਹੋ ਰਹੀਆਂ ਹਨ। ਭਾਰਤ ‘ਚ ਇਸਨੂੰ ਸਭ ਤੋਂ ਵੱਧ ਡਾਉਨਲੋਡ ਕੀਤਾ ਗਿਆ ਹੈ। ਅੰਕੜੇ ਮੁਤਾਬਕ ਸਿਰਫ ਅਪ੍ਰੈਲ ‘ਚ 13.1 ਕਰੋੜ ਲੋਕਾਂ ਨੇ ਇਸਨੂੰ ਡਾਊਨਲੋਡ ਕੀਤਾ ਹੈ।
ਸੈਂਸਰ ਟਾਵਰ ਦੀ ਰਿਪੋਰਟ ਅਨੁਸਾਰ ਭਾਰਤ ਦੇ 18 ਪ੍ਰਤੀਸ਼ਤ ਲੋਕਾਂ ਨੇ ਇਸਨੂੰ ਡਾਊਨਲੋਡ ਕੀਤਾ ਜਦਕਿ ਅਮਰੀਕਾ ‘ਚ 14 ਫੀਸਦ ਲੋਕਾਂ ਵੱਲੋਂ ਡਾਊਨਲੋਡ ਕੀਤਾ ਗਿਆ। ਦੱਸ ਦੇਈਏ ਕਿ ਭਾਰਤ ਸਰਕਾਰ ਵਲੋਂ ਜਾਰੀ ਕੀਤੀ ਗਈ ਚੇਤਾਵਨੀ ਬਾਅਦ ਵੀ ਡਾਊਨਲੋਡ ਕਰਨ ਵਾਲਿਆਂ ‘ਚ ਇਜਾਫਾ ਹੋਇਆ ਹੈ। ਸਰਕਾਰ ਵੱਲੋਂ ਸੁਰਖਿਆ ਦੇ ਮੱਦੇਨਜ਼ਰ ਸਰਕਾਰ ਵੱਲੋਂ ਡਾਟਾ ਚੋਰੀ ਦੀ ਚੇਤਾਵਨੀ ਵੀ ਦਿੱਤੀ ਸੀ। ਇਸ ਮੁਦੇ ‘ਤੇ ZOOM ਦੇ CEO ਨੇ ਸਾਫ ਕੀਤਾ ਕੇ ਹੁਣ ਇਸਨੂੰ ਸੁਰਖਿਅਤ ਬਣਾਉਣ ਲਈ END TO END ENCRYPTION ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਗੂਗਲ ਅਤੇ ਟੈਸਲਾ ਵਰਗੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਇਸ ਐਪ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਗਿਆ ਹੈ। ਹਾਲ ਹੀ ‘ਚ ਖ਼ਬਰ ਸਾਹਮਣੇ ਆਈ ਸੀ ਕਿ ਜ਼ੂਮ ਐਪ ਦੇ ਪੰਜ ਲੱਖ ਅਕਾਊਂਟਸ ਹੈਕ ਅਤੇ ਡਾਟਾ ਨੂੰ ਡਾਰਕ ਵੈੱਬ ‘ਤੇ ਸ਼ਰੇਆਮ ਵੇਚਿਆ ਜਾ ਰਿਹਾ ਹੈ। ਇੱਕ ਰਿਪੋਰਟ ‘ਚ ਕੀਤੇ ਗਏ ਦਾਅਵੇ ਮੁਤਾਬਕ ਜ਼ੂਮ ਦੇ ਪੰਜ ਲੱਖ ਅਕਾਊਂਟਸ ਨੂੰ ਹੈਕ ਹਨ ਅਤੇ ਡਾਰਕ ਵੈੱਬ ‘ਤੇ ਬਹੁਤ ਹੀ ਮਾਮੂਲੀ ਕੀਮਤ ‘ਚ ਲੋਕਾਂ ਦਾ ਨਿੱਜੀ ਡਾਟਾ ਵੇਚਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹੈਕਰਸ ਫਾਰਮ ‘ਤੇ ਇਹ ਨਿਜੀ ਡਾਟਾ ਵੇਚਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਕੁੱਝ ਦਿਨ ਪਹਿਲਾਂ ਸਾਈਬਰ ਸਕਿਓਰਟੀ ਫਰਮ Cyble ਨੇ ਦਿੱਤੀ ਸੀ ਕਿ ਡਾਰਕ ਵੈੱਬ ਇਹ ਨਿਜੀ ਡਾਟਾ ਮਾਮੂਲੀ ਕੀਮਤ $0.0020 ( 0.15 ) ਪ੍ਰਤੀ ਅਕਾਊਂਟ ਵੇਚਿਆ ਜਾ ਰਿਹਾ ਹੈ।
ਇਹ ਕਾਫੀ ਗੰਭੀਰ ਮਾਮਲਾ ਹੈ ਕਿਉਂਕਿ ਯੂਜ਼ਰਸ ਦੀ ਈ-ਮੇਲ ਆਈ.ਡੀ., ਪਾਸਵਰਡ, ਮੀਟਿੰਗ ਦਾ ਯੂ.ਆਰ.ਐੱਲ. ਅਤੇ ਹੋਸਟ ਵਰਗੀਆਂ ਸਾਰੀਆਂ ਜਾਣਕਾਰੀਆਂ ਹੈਕਰਸ ਕੋਲ ਪਹੁੰਚੀਆਂ। ਇਹ ਹੀ ਨਹੀਂ 290 ਅਕਾਊਂਟਸ ਕਾਲਜ ਅਤੇ ਯੂਨੀਵਰਸਿਟੀ ਨਾਲ ਜੁੜੇ ਵੀ ਨਿਕਲੇ ਹਨ। ਲੀਕ ਹੋਏ ਡਾਟਾ ‘ਚ ਯੂਨੀਵਰਸਿਟੀ ਆਫ ਵਮਰੋਟ, ਡਾਰਟਮਾਊਥ, ਲਾਫਯੈਤੋ, ਫਲੋਰਿਡਾ, ਕੋਲੋਰਾਡੋ ਯੂਨੀਵਰਸਿਟੀ ਅਤੇ ਸਿਟੀਬੈਂਕ ਵਰਗੀਆਂ ਕੰਪਨੀਆਂ ਦੇ ਨਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਨੇ PU ਤੇ ਕਾਲਜਾਂ ਵਿਚ ‘Zoom‘ ‘ਤੇ ਲਗਾਈ ਰੋਕ, ਦੱਸਿਆ ਅਸੁਰੱਖਿਅਤ ਪਲੇਟਫਾਰਮ