ਅਕਸਰ ਹੀ ਤੁਸੀਂ ਬਿਜਲੀ ਬੋਰਡ ਦੇ ਮੁਲਾਜ਼ਮ ਨੂੰ ਘਰਾਂ, ਦੁਕਾਨਾਂ, ਫੈਕਟਰੀਆਂ ਅਤੇ ਹੋਰ ਜਗ੍ਹਾ ਉੱਪਰ ਬਿਜਲੀ ਦੀ ਚੋਰੀ ਰੋਕਦੇ ਦੇਖਿਆ ਹੋਵੇਗਾ । ਪਰ ਜਦੋਂ ਬਿਜਲੀ ਬੋਰਡ ਦੇ ਮੁਲਾਜ਼ਮ ਖ਼ੁਦ ਹੀ ਬਿਜਲੀ ਚੋਰੀ ਕਰਦੇ ਹੋਣ ਤਾਂ ਉਨ੍ਹਾਂ ਦਾ ਕੀ ਕੀਤਾ ਜਾਵੇ।ਏਦਾਂ ਦਾ ਹੀ ਮਾਮਲਾ ਹੈ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਸਰਦੂਲੇਵਾਲਾ ਦਾ ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਬਣਾਏ ਕੰਪਲੇਟ ਸੈਂਟਰ ਵਿੱਚ ਸਿੱਧੀ ਮੇਨ ਤਾਰ ਤੋਂ ਕੁੰਡੀ ਲਾ ਕੇ ਬਿਨਾਂ ਕਿਸੇ ਮੀਟਰ ਤੋਂ ਬਿਜਲੀ ਚਲਾਈ ਜਾ ਰਹੀ ਸੀ ਤੇ ਉੱਥੇ ਹੀ ਇਕ ਦੁਕਾਨਦਾਰ ਦੇ ਨਿਜੀ ਮੀਟਰ ਵਿੱਚੋਂ ਦੋ ਹੋਰ ਦੁਕਾਨਦਾਰਾਂ ਨੂੰ ਮਹੀਨਾ ਵਰ ਪੈਸੇ ਲੈ ਕੇ ਬਿਜਲੀ ਦੀ ਸਪਲਾਈ ਉਕਤ ਦੁਕਾਨਦਾਰ ਦੇ ਮੀਟਰ ਵਿੱਚੋਂ ਦਿੱਤੀ ਜਾ ਰਹੀ ਸੀ ।ਲੇਕਿਨ ਉਹ 2 ਦੁਕਾਨਦਾਰਾਂ ਦਾ ਬਿੱਲ ਵੀ ਇਕ ਬਿਜਲੀ ਮੀਟਰ ਖਪਤਕਾਰ ਹੀ ਭਰ ਰਿਹਾ ਸੀ।ਸਥਾਨਕ ਪਿੰਡ ਵਾਸੀਆਂ ਨੇ ਦੋਸ਼ੀ ਬਿਜਲੀ ਬੋਰਡ ਮੁਲਾਜ਼ਮਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਅਕਸਰ ਹੀ ਆਪਾਂ ਦੇਖਦੇ ਹਾਂ ਕਿ ਬਿਜਲੀ ਬੋਰਡ ਦੇ ਕਰਮਚਾਰੀ ਤੁਹਾਡੇ ਘਰਾਂ ਫੈਕਟਰੀਆਂ ਜਾਂ ਖੇਤਾਂ ਵਿੱਚ ਆਉਂਦੇ ਹਨ ਤਾਂ ਤੁਹਾਡਾ ਲੋਡ ਚੈੱਕ ਕਰਦੇ ਹਨ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਅਗਰ ਬਿਜਲੀ ਚੋਰੀ ਫੜੀ ਜਾਂਦੀ ਹੈ ਤਾਂ ਤੁਹਾਨੂੰ ਮੋਟਾ ਜ਼ੁਰਮਾਨਾ ਅਤੇ ਕਾਨੂੰਨੀ ਕਾਰਵਾਈ ਕਰਦੇ ਹਨ। ਪਰ ਜੇ ਖ਼ੁਦ ਬਿਜਲੀ ਬੋਰਡ ਹੀ ਬਿਜਲੀ ਚੋਰੀ ਕਰ ਰਿਹਾ ਹੋਵੇ ਤਾਂ ਉਸਦਾ ਕੀ ਹੋਣਾ ਚਾਹੀਦਾ ਹੈ। ਸਰਦੂਲਗੜ੍ਹ ਬਿਜਲੀ ਬੋਰਡ ਅਧੀਨ ਪੈਂਦੇ ਪਿੰਡ ਸਰਦੂਲੇਵਾਲਾ ਵਿਖੇ ਆਰਜ਼ੀ ਤੌਰ ‘ਤੇ ਬਣਾਏ ਕੰਪਲੇਟ ਸੈਂਟਰ ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਬਿਜਲੀ ਦੀ ਕੁੰਡੀ ਲੱਗੀ ਹੋਈ ਸੀ ਅਤੇ ਬਿਜਲੀ ਮੁਲਾਜ਼ਮ ਖ਼ੁਦ ਖ਼ੂਬ ਬਿਜਲੀ ਦੀ ਵਰਤੋਂ ਕਰ ਰਹੇ ਸਨ ।ਜਦੋਂ ਇਸ ਸੰਬੰਧੀ ਪਤਾ ਲੱਗਿਆ ਤਾਂ ਮੌਕੇ ਉੱਪਰ ਐੱਸ ਡੀ ਓ ਬਿਜਲੀ ਬੋਰਡ ਸਰਦੂਲਗੜ੍ਹ ਨੂੰ ਬੁਲਾਇਆ ਗਿਆ ਤਾਂ ਉਹ ਆਪਣੇ ਮੁਲਾਜ਼ਮਾਂ ਉਪਰ ਕਾਰਵਾਈ ਕਰਨ ਦੀ ਬਜਾਏ ਗੱਲ ਨੂੰ ਗੋਲਮੋਲ ਕਰਦੇ ਨਜ਼ਰ ਆਏ।ਇਸ ਤੋਂ ਇਲਾਵਾ ਇਕ ਨਿਜੀ ਦੁਕਾਨ ਦੇ ਮੀਟਰ ਉੱਪਰ ਵੀ ਦੋ ਨੇੜਲੇ ਦੁਕਾਨਦਾਰਾਂ ਨੂੰ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਕੁੰਡੀਆਂ ਲਵਾਈਆਂ ਗਈਆਂ ਸਨ ਅਤੇ ਜਿਨ੍ਹਾਂ ਤੋਂ ਉਹ ਮਹੀਨਾਵਰ ਰੁਪਏ ਲੈਂਦੇ ਸਨ ।ਉਕਤ ਦੁਕਾਨਦਾਰ ਨੇ ਇੱਕ ਲਿਖਤੀ ਸ਼ਿਕਾਇਤ ਥਾਣਾ ਸਰਦੂਲਗੜ੍ਹ ਵਿਖੇ ਵੀ ਦਿੱਤੀ ਹੈ। ਅਜੇ ਤੱਕ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਲੱਗੀ ਸਿੱਧੀ ਕੁੰਡੀ ਵੀ ਕੋਈ ਵੀ ਕਾਰਵਾਈ ਨਹੀਂ ਹੋਈ। ਜਦੋਂ ਮੌਕੇ ਤੇ ਹਾਜ਼ਰ ਬਿਜਲੀ ਬੋਰਡ ਦੇ ਸਹਾਇਕ ਲਾਈਨਮੈਨ ਨੂੰ ਇਸ ਚੱਲ ਰਹੀ ਸਿੱਧੀ ਕੁੰਡੀ ਲਗਾ ਕੇ ਚੱਲ ਰਹੀ ਬਿਜਲੀ ਦੀ ਗੱਲ ਪੁੱਛੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਵੱਲੋਂ ਨਹੀਂ ਲਗਾਈ ਗਈ ਇਹ ਡੇਢ ਸਾਲ ਦੋ ਸਾਲ ਤੋਂ ਪਹਿਲਾਂ ਜਿਹੜੇ ਮੁਲਾਜ਼ਮ ਰਹਿ ਰਹੇ ਸਨ ਉਨ੍ਹਾਂ ਵੱਲੋਂ ਹੀ ਲਗਾਈ ਗਈ ਸੀ ਤੇ ਅਸੀਂ ਉਸ ਦੀ ਵਰਤੋਂ ਉਵੇਂ ਹੀ ਕਰਦੇ ਰਹੇ।
ਮੀਟਰ ਖਪਤਕਾਰ ਦੁਕਾਨਦਾਰ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਮੈਨੂੰ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਦਾ ਬਿੱਲ ਕਾਫ਼ੀ ਜ਼ਿਆਦਾ ਆ ਰਿਹਾ ਸੀ ਮੈਂ ਜਦੋਂ ਮੇਰਾ ਬਿਲ ਖ਼ਪਤ ਤੋਂ ਵੱਧ ਆ ਰਿਹਾ ਸੀ ਤਾਂ ਮੈਂ ਇਸ ਦੀ ਛਾਣਬੀਣ ਕੀਤੀ ਤਾਂ ਛੱਤ ਦੇ ਉੱਪਰੋਂ ਦੋ ਦੁਕਾਨਦਾਰਾਂ ਨੂੰ ਸਿੱਧੀ ਬਿਜਲੀ ਦੀ ਸਪਲਾਈ ਦਿੱਤੀ ਹੋਈ ਸੀ ਜਦੋਂ ਮੈਂ ਉਕਤ ਦੁਕਾਨਦਾਰਾਂ ਨੂੰ ਪੁੱਛੋਂ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਿਜਲੀ ਦੀ ਸਪਲਾਈ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਹੀ ਸਾਨੂੰ ਲਵਾਈ ਗਈ ਸੀ। ਜਦੋਂ ਜਿਸ ਦੁਕਾਨ ਉੱਪਰ ਕੁੰਡੀ ਲੱਗੀ ਹੋਈ ਸੀ ਤਾਂ ਉਸ ਵਿਅਕਤੀ ਨੂੰ ਇਸ ਕੁੰਡੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਬਿਜਲੀ ਬੋਰਡ ਦੇ ਮੁਲਾਜ਼ਮਾ ਨੇ ਇਹ ਕੁੰਡੀ ਲਗਾ ਕੇ ਬਿਜਲੀ ਦੀ ਸਪਲਾਈ ਮੈਨੂੰ ਦਿੱਤੀ ਸੀ ਅਤੇ ਉਹ ਮੇਰੇ ਤੋਂ ਕੁਝ ਪੈਸੇ ਮਹੀਨਾਵਾਰ ਲੈਂਦੇ ਸਨ।” ਦੂਸਰੇ ਪਾਸੇ ਬਿਜਲੀ ਬੋਰਡ ਸਰਦੂਲਗੜ੍ਹ ਦੇ ਐੱਸਡੀਓ ਆਪਣੇ ਮਲਾਜ਼ਮਾਂ ਉਪਰ ਅਤੇ ਆਪਣੇ ਦਫ਼ਤਰ ਵਿੱਚ ਲੱਗੀ ਕੁੰਡੀ ਤੇ ਕਾਰਵਾਈ ਕਰਨ ਤੋਂ ਕੰਨੀ ਕਤਰਾਉਂਦੇ ਨਜ਼ਰ ਆਏ ।ਸਭ ਕੁਝ ਸਾਹਮਣੇ ਹੁੰਦੇ ਹੋਏ ਵੀ ਬਿਜਲੀ ਬੋਰਡ ਦੇ ਦਫਤਰ ਸਥਾਨਕ ਲੋਕਾਂ ਕੋਲੋਂ ਐਫੀਡੇਵਿਟ ਜਾ ਫਿਰ ਐਪਲੀਕੇਸ਼ਨ ਦੀ ਮੰਗ ਕਰ ਰਹੇ ਸਨ ।ਜਿਸ ਤੋਂ ਜਾਪ ਰਿਹਾ ਅੱਜ ਵੀ ਕਿਤੇ ਨਾ ਕਿਤੇ ਐਸਡੀਓ ਬਿਜਲੀ ਬੋਰਡ ਦੀ ਵੀ ਮਿਲੀਭੁਗਤ ਹੋ ਸਕਦੀ ਹੈ।