ਅਹਿਮਦਾਬਾਦ ਦੀ ਸਪੈਸ਼ਲ ਕੋਰਟ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਅਰਜ਼ੀ ਦਿੱਤੀ ਹੈ ਕਿ ਉਸ ਨੂੰ ਗੈਂਗਸਟਰ ਜਾਂ ਅੱਤਵਾਦੀ ਨਾ ਕਿਹਾ ਜਾਵੇ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਉਸ ਉਪਰ ਅਜੇ ਕੋਈ ਵੀ ਕੇਸ ਸਾਬਤ ਨਹੀਂ ਹੋਇਆ ਹੈ ਤੇ ਸਟੂਡੈਂਟ ਯੂਨੀਅਨ ਦੇ ਸਮੇਂ ਤੋਂ ਉਹ ਜੇਲ੍ਹ ਵਿਚ ਹੈ ਤਾਂ ਅਜਿਹੇ ਵਿਚ ਉਸ ਨੂੰ ਗੈਂਗਸਟਰ ਜਾਂ ਅੱਤਵਾਦੀ ਕਹਿਣਾ ਗਲਤ ਹੋਵੇਗਾ। ਹਾਲਾਂਕਿ ਸਰਕਾਰ ਜਾਂ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਜਵਾਬ ਨਹੀਂ ਆਇਆ ਹੈ।ਸਰਕਾਰੀ ਵਕੀਲ ਨੇ 25 ਸਤੰਬਰ ਤੱਕ ਦਾ ਸਮਾਂ ਮੰਗਿਆ ਹੈ।
ਵਕੀਲ ਆਨੰਦ ਬ੍ਰਹਮਾਭੱਟ ਨੇ ਕਿਹਾ ਕਿ ਹੁਣ ਤਾਂ 800 ਰੁਪਏ ਵਿਚ ਅਕਾਊਂਟ ਵੈਰੀਫਾਈਡ ਹੋ ਜਾਂਦਾ ਹੈ। ਜੋ ਵਿਅਕਤੀ ਜੇਲ੍ਹ ਵਿਚ ਬੰਦ ਹੈ, ਉਹ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੈ।ਇਹ ਸਾਰੇ ਦੋਸ਼ ਗਲਤ ਹਨ ਤੇ ਜੇਕਰ ਜੇਲ੍ਹ ਵਿਚ ਲਾਰੈਂਸ ਨੂੰ ਕੋਈ ਹੋਰ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਉਸ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਬਿਆਨ ਦੇਣਾ ਚਾਹੀਦਾ ਹੈ। ਜੇਕਰ ਇਹ ਗੱਲ ਸਹੀ ਹੈ ਤਾਂ ਅਜਿਹੇ ਅਧਿਕਾਰੀ ਨੂੰ ਸਸਪੈਂਡ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਕੈਨੇਡਾ ਵਿਚ ਭਾਰਤ ਤੋਂ ਫਰਾਰ ਗੈਂਗਸਟਰ ਸੁਖਦੂਲ ਸਿੰਘ ਉਰਫ ਸੁੱਖਾ ਦਾ ਮਰਡਰ ਕਰ ਦਿੱਤਾ ਗਿਆ। ਇਹ ਸ਼ੂਟਆਊਟ ਵਿਨੀਪੈਗ ਸ਼ਹਿਰ ਵਿਚ ਹੋਇਆ।ਅਣਪਛਾਤੇ ਹਮਲਾਵਰਾਂ ਨੇ ਸੁੱਖਾਂ ਦੇ ਘਰ ਵਿਚ ਵੜ ਕੇ ਉਸ ਦੇ ਸਿਰ ਵਿਚ 9 ਗੋਲੀਆਂ ਮਾਰੀਆਂ। ਮਾਮਲੇ ਦੇ ਬਾਅਦ ਕਿਹਾ ਗਿਆ ਕਿ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਤੋਂ 10570 ਕਿਲੋਮੀਟਰ ਦੂਰ ਦਿੱਲੀ ਦੀ ਤਿਹਾੜ੍ਹ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਨੇ ਲਈ ਹੈ।ਲਾਰੈਂਸ ਨੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਇਨ੍ਹਾਂ ਦੋਵੇਂ ਹੱਤਿਆਵਾਂ ਪਿਛੇ ਬਿਸ਼ਨੋਈ ਗੈਂਗ ਤੇ ਬੰਬੀਹਾ ਗੈਂਗ ਦੀ ਖੂਨੀ ਜੰਗ ਦੱਸੀ ਜਾ ਰਹੀ ਹੈ, ਜੋ ਸਾਲਾਂ ਤੋਂ ਚੱਲ ਰਹੀ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਗ੍ਰੀਨ ਪਟਾਕਿਆਂ ਦੇ ਉਤਪਾਦਨ ਤੇ ਵਿਕਰੀ ‘ਤੇ ਲਗਾਈ ਰੋਕ
ਲਾਰੈਂਸ ਦੇ ਨਾਂ ਨਾਲ ਬਣੇ ਫੇਸਬੁੱਕ ਪੇਜ ‘ਤੇ ਪੋਸਟ ਕਰਕੇ ਸੁੱਖਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਗਈ ਸੀ।ਇਸ ਪੋਸਟ ਵਿਚ ਕਿਹਾ ਗਿਆ ਸੀ ਕਿ ਹਾਂ ਜੀ, ਇਹ ਸੁੱਖਾ ਦੁੱਨੀਕੇ ਬੰਬੀਹਾ ਗਰੁੱਪ ਦਾ ਜੋ ਇੰਚਾਰਜ ਬਣਿਆ ਫਿਰਦਾ ਸੀ, ਉਸ ਦਾ ਮਰਡਰ ਹੋਇਆ ਹੈ ਕੈਨੇਡਾ ਵਿਚ। ਉਸ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਲੈਂਦਾ ਹੈ। ਇਸ ਡਰੱਗ ਐਡੀਕਟ ਨਸ਼ੇੜੀ ਤੇ ਸਿਰਫ ਆਪਣੇ ਨਸ਼ੇ ਨੂੰ ਪੂਰਾ ਕਰਨ ਪੈਸਿਆਂ ਲਈ ਉਸ ਨੇ ਬਹੁਤ ਘਰ ਉਜਾੜੇ ਸਨ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish