ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਪੰਜਾਬ ਵਿੱਚ ਦੀਵਾਲੀ ‘ਤੇ ਘੱਟ ਪ੍ਰਦੂਸ਼ਣ ਸੀ। ਰਾਜ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸੂਬੇ ਵਿੱਚ ਔਸਤ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਵਿੱਚ ਪਿਛਲੇ ਸਾਲ 2022 ਦੇ ਮੁਕਾਬਲੇ 7.6 ਫੀਸਦੀ ਅਤੇ 2021 ਦੇ ਮੁਕਾਬਲੇ 22.8 ਫੀਸਦੀ ਦੀ ਕਮੀ ਆਈ ਹੈ।
ਇਸ ਵਾਰ ਔਸਤ AQI 207 ਦਰਜ ਕੀਤਾ ਗਿਆ ਹੈ, ਜੋ ਕਿ 200 ਦੀ ਦਰਮਿਆਨੀ ਸ਼੍ਰੇਣੀ ਤੋਂ ਥੋੜ੍ਹਾ ਜ਼ਿਆਦਾ ਹੈ। ਔਸਤ AQI 2022 ਵਿੱਚ 224 ਅਤੇ 2021 ਵਿੱਚ 268 ਸੀ। ਇਹ ਨਤੀਜੇ ਦੀਵਾਲੀ ਵਾਲੇ ਦਿਨ ਸਵੇਰੇ 7 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ‘ਤੇ ਆਧਾਰਿਤ ਹਨ।
ਹਾਲਾਂਕਿ ਪਟਾਕੇ ਫਟਣ ਕਾਰਨ ਐਤਵਾਰ ਰਾਤ ਨੂੰ ਕਈ ਜ਼ਿਲ੍ਹਿਆਂ ਵਿੱਚ AQI 500 ਤੱਕ ਪਹੁੰਚ ਗਿਆ। ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਸੂਬਾ ਸਰਕਾਰ ਨੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਤੈਅ ਕੀਤਾ ਸੀ। ਇਸ ਦੇ ਉਲਟ ਰਾਤ ਨੂੰ ਸੱਤ ਵਜੇ ਪਟਾਕੇ ਚੱਲਣੇ ਸ਼ੁਰੂ ਹੋ ਗਏ ਅਤੇ ਬਾਰਾਂ ਵਜੇ ਤੱਕ ਚੱਲਦੇ ਰਹੇ।
ਇਹ ਵੀ ਪੜ੍ਹੋ : ਸੂਬੇ ਦਾ ਪਹਿਲਾ ‘ਰੈਸਟੋਰੈਂਟ ਆਨ ਵ੍ਹੀਲਸ’, ਰੇਲ ਕੋਚ ਨੂੰ ਬਣਾਇਆ ਰੈਸਟੋਰੈਂਸਟ, ਯਾਤਰੀਆਂ ਨੂੰ ਮਿਲੇਗਾ ਸੁਆਦੀ ਖਾਣਾ
ਇਸ ਕਾਰਨ ਦੁਪਹਿਰ 12 ਵਜੇ ਤੋਂ ਸਵੇਰੇ 4 ਵਜੇ ਤੱਕ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਬਠਿੰਡਾ ਅਤੇ ਪਟਿਆਲਾ ਵਿੱਚ AQI 500 ਤੱਕ ਪਹੁੰਚ ਗਿਆ। ਇਹ AQI 2.5 PM ਦੇ ਪੈਮਾਨੇ ‘ਤੇ ਵੀ ਦਰਜ ਕੀਤਾ ਗਿਆ ਸੀ ਜੋ ਸਿਹਤ ਲਈ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ : –