ਦੀਵਾਲੀ ਦਾ ਤਿਉਹਾਰ ਅੱਜ 12 ਨਵੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਹਰ ਕਿਸੇ ਦੇ ਘਰ ਲਾਈਟਾਂ ਅਤੇ ਦੀਵਿਆਂ ਨਾਲ ਰੌਸ਼ਨ ਹੁੰਦਾ ਹੈ। ਦੀਵਾਲੀ ‘ਤੇ ਸ਼੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਦੀ 14 ਸਾਲਾਂ ਦੇ ਵਣਵਾਸ ਤੋਂ ਬਾਅਦ ਅਯੁੱਧਿਆ ਵਾਪਸੀ ਦਾ ਜਸ਼ਨ ਮਨਾਉਣ ਲਈ ਦੀਵੇ ਜਗਾਏ ਜਾਂਦੇ ਹਨ।
ਆਮ ਤੌਰ ‘ਤੇ ਲੋਕ ਦੀਵੇ ਜਗਾਉਣ ਲਈ ਤੇਲ ਅਤੇ ਘਿਓ ਦੀ ਵਰਤੋਂ ਕਰਦੇ ਹਨ। ਇਸ ਵਿੱਚ ਬਹੁਤ ਸਾਰਾ ਖਰਚਾ ਹੁੰਦਾ ਹੈ, ਇਸ ਲਈ ਅੱਜਕੱਲ੍ਹ ਜ਼ਿਆਦਾਤਰ ਲੋਕ ਮੋਮਬੱਤੀਆਂ ਵੀ ਜਗਾਉਣ ਲੱਗ ਪਏ ਹਨ ਜਾਂ ਬਹੁਤ ਘੱਟ ਦੀਵੇ ਜਗਾਉਣ ਲੱਗ ਪਏ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੀਵੇ ਪਾਣੀ ਨਾਲ ਵੀ ਜਗਾਏ ਜਾ ਸਕਦੇ ਹਨ? ਜੇ ਨਹੀਂ, ਤਾਂ ਤੁਰੰਤ ਨੋਟ ਕਰੋ ਪੈਸੇ ਬਚਾਉਣ ਦੀ ਇਹ ਟ੍ਰਿਕ।
ਪਹਿਲਾਂ ਇਹ ਕੰਮ ਕਰੋ
ਪਾਣੀ ਨਾਲ ਦੀਵਾ ਜਗਾਉਣ ਲਈ ਤੁਹਾਨੂੰ ਰੂੰ ਦੀ ਬੱਤੀ ਬਣਾ ਕੇ ਤੇਲ ‘ਚ ਕੁਝ ਘੰਟਿਆਂ ਲਈ ਭਿਉਂ ਕੇ ਰੱਖਣਾ ਹੋਵੇਗਾ। ਫਿਰ ਇੱਕ-ਇੱਕ ਕਰਕੇ ਦੀਵੇ ਵਿੱਚ ਬੱਤੀਆਂ ਪਾ ਦਿਓ।
ਹੁਣ ਪਾਣੀ ਪਾਓ
ਜਦੋਂ ਦੀਵਿਆਂ ਵਿੱਚ ਬੱਤੀ ਲੱਗ ਜਾਏ ਤਾਂ ਇਸ ਵਿੱਚ ਪਾਣੀ ਪਾ ਦਿਓ, ਠੀਕ ਉਸੇ ਤਰ੍ਹਾਂ ਜਿਵੇਂ ਤੇਲ ਭਰਿਆ ਜਾਂਦਾ ਹੈ। ਹੁਣ ਪਾਣੀ ਦੇ ਉਪਰ ਤੇਲ ਦੀਆਂ 5-6 ਬੂੰਦਾਂ ਪਾ ਦਿਓ। ਫਿਰ ਦੀਵੇ ਨੂੰ ਜਗਾ ਕੇ ਰੱਖ ਦਿਓ।
ਇਹ ਵੀ ਪੜ੍ਹੋ : ਨਹੀਂ ਟੁੱਟਣ ਦਿੱਤੀ ਰਿਵਾਇਤ, ਲੇਪਚਾ ‘ਚ PM ਮੋਦੀ ਨੇ ਫੌਜ ਦੇ ਜਵਾਨਾਂ ਨਾਲ ਮਨਾਈ ਦੀਵਾਲੀ
ਘੱਟ ਤੇਲ ਨਾਲ ਦੀਵਾ ਕਿਵੇਂ ਜਗਾਇਆ ਜਾਵੇ
ਜੇ ਤੁਸੀਂ ਚਾਹੁੰਦੇ ਹੋ ਕਿ ਦੀਵਾ ਘੱਟ ਤੇਲ ਨਾਲ ਵੱਧ ਤੋਂ ਵੱਧ ਜਗੇ ਤਾਂ ਇਸ ਨੂੰ ਜਗਾਉਣ ਤੋਂ ਪਹਿਲਾਂ 7-8 ਘੰਟੇ ਲਈ ਪਾਣੀ ‘ਚ ਭਿਓ ਦਿਓ। ਫਿਰ ਇਸ ਨੂੰ ਬਾਹਰ ਕੱਢ ਕੇ ਸੁਕਾ ਕੇ ਜਗਾਓ। ਅਜਿਹਾ ਕਰਨ ਨਾਲ ਦੀਵਾ ਜ਼ਿਆਦਾ ਤੇਲ ਨਹੀਂ ਸੋਖਦਾ।
ਉੱਪਰ ਦੱਸੇ ਤਰੀਕਿਆਂ ਤੋਂ ਇਲਾਵਾ, ਤੁਸੀਂ ਬਾਜ਼ਾਰ ਤੋਂ ਵਾਟਰ ਸੈਂਸਰ ਵਾਲੇ ਲੈਂਪ ਵੀ ਖਰੀਦ ਸਕਦੇ ਹੋ। ਇਹ ਤੁਹਾਨੂੰ ਲਾਈਟਾਂ ਦੀਆਂ ਦੁਕਾਨਾਂ ‘ਤੇ ਬਹੁਤ ਹੀ ਸਸਤੇ ਭਾਅ ‘ਤੇ ਮਿਲ ਜਾਣਗੇ। ਇਸ ਦੀ ਵਰਤੋਂ ਕਰਨਾ ਵੀ ਬਹੁਤ ਆਸਾਨ ਹੈ। ਇਸ ਨੂੰ ਜਗਾਉਣ ਲਈ ਤੁਹਾਨੂੰ ਇਸ ਨੂੰ ਪਾਣੀ ਨਾਲ ਭਰ ਕੇ ਛੱਡਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ : –