ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਪੁਲਿਸ ਨੇ ਕਪੂਰਥਲਾ ਅਦਾਲਤ ਵਿੱਚ ਰਿਕਾਰਡ ਪੇਸ਼ ਕੀਤਾ। ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਦਰਜ ਐਫਆਈਆਰ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਐਡਵੋਕੇਟ ਮਹਿਤਾਬ ਖਹਿਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ। ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ।
ਮਹਿਤਾਬ ਸਿੰਘ ਖਹਿਰਾ ਅਨੁਸਾਰ ਉਨ੍ਹਾਂ ਦੇ ਪਿਤਾ ਸੁਖਪਾਲ ਸਿੰਘ ਖਹਿਰਾ ਦਾ ਜਨਮ ਦਿਨ 13 ਜਨਵਰੀ ਨੂੰ ਹੈ ਅਤੇ ਇਹ ਪੋਤੇ ਦੀ ਪਹਿਲੀ ਲੋਹੜੀ ਵੀ ਹੈ। ਇਨ੍ਹਾਂ ਦੋਹਾਂ ਮੌਕਿਆਂ ‘ਤੇ ਉਸ ਦਾ ਪਿਤਾ ਉਸ ਦੇ ਨਾਲ ਨਹੀਂ ਹੋਣਗੇ। ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਦੀ ਦੀਵਾਲੀ ਵੀ ਜੇਲ੍ਹ ਵਿੱਚ ਹੀ ਮਨੀ ਸੀ। ਹੁਣ ਉਹ ਆਪਣੇ ਜਨਮ ਦਿਨ ਅਤੇ ਪੋਤੇ ਦੀ ਪਹਿਲੀ ਲੋਹੜੀ ‘ਤੇ ਵੀ ਜੇਲ੍ਹ ‘ਚ ਹੀ ਰਹਿਣਗੇ।
ਇਹ ਵੀ ਪੜ੍ਹੋ : ਲੋਹੜੀ ਮਨਾਉਣ ਜਾ ਰਹੀਆ ਕੁੜੀਆਂ ਨਾਲ ਵਾਪਰਿਆ ਭਾ.ਣਾ, ਇੱਕ ਦੀ ਮੌ.ਤ, 2 ਹਸਪਤਾਲ ‘ਚ ਭਰਤੀ
ਮਹਿਤਾਬ ਖਹਿਰਾ ਨੇ ਦੱਸਿਆ ਕਿ ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਨੂੰ ਕਪੂਰਥਲਾ ਅਦਾਲਤ ਵਿੱਚ ਰਿਕਾਰਡ ਪੇਸ਼ ਕੀਤਾ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਦਾ ਫੈਸਲਾ 15 ਜਨਵਰੀ ਨੂੰ ਆਵੇਗਾ। ਐਡਵੋਕੇਟ ਮਹਿਤਾਬ ਖਹਿਰਾ ਦਾ ਕਹਿਣਾ ਹੈ ਕਿ ਸੁਭਾਨਪੁਰ ਥਾਣੇ ਵਿੱਚ 4 ਜਨਵਰੀ ਨੂੰ ਦਰਜ ਐਫਆਈਆਰ ਪੂਰੀ ਤਰ੍ਹਾਂ ਝੂਠੀ ਹੈ। ਇਸ ਨੂੰ ਰੱਦ ਕਰਨ ਲਈ ਹਾਈਕੋਰਟ ਨੂੰ ਅਪੀਲ ਕੀਤੀ ਗਈ ਹੈ।