ਐਲੋਨ ਮਸਕ ਦੀ ਸੋਸ਼ਲ ਮੀਡੀਆ ਕੰਪਨੀ ‘ਐਕਸ’ ਨੂੰ ਇਸ ਸਾਲ ਦੇ ਅੰਤ ਤੱਕ ਲਗਭਗ 7.5 ਕਰੋੜ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਹ ਨੁਕਸਾਨ ਕੰਪਨੀ ਦੇ ਐਡਵਰਟਾਈਜ਼ਿੰਗ ਮਾਲੀਆ ਵਿਚ ਹੋਵੇਗਾ ਕਿਉਂਕਿ ਐਕਸ ‘ਤੇ ਕਈ ਵੱਡੀ ਕੰਪਨੀਆਂ ਨੇ ਆਪਣੀ ਮਾਰਕੀਟਿੰਗ ਕੈਂਪੇਨ ‘ਤੇ ਰੋਕ ਲਗਾ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਸਾਰਾ ਕੁਝ ਏਲਨ ਮਸਕ ਦੇ ਇਕ ਟਵੀਟ ਕਰਕੇ ਹੋਇਆ ਹੈ ਜਿਸ ਨੂੰ ਲੈ ਕੇ ਮਸਕ ‘ਤੇ ਯਹੂਦੀ ਵਿਰੋਧੀ ਹੋਣ ਦੇ ਦੋਸ਼ ਲੱਗੇ ਹਨ।
ਦੱਸ ਦੇਈਏ ਕਿ ਐਲੋਨ ਮਸਕ ਨੇ ਹੁਣੇ ਜਿਹੇ ਇਕ ਯਹੂਦੀ ਵਿਰੋਧੀ ਸੋਸ਼ਲ ਮੀਡੀਆ ਪੋਸਟ ਦਾ ਸਮਰਥਨ ਕੀਤਾ ਸੀ ਜਿਸ ਨੂੰ ਲੈ ਕੇ ਮਸਕ ‘ਤੇ ਯਹੂਦੀ ਵਿਰੋਧ ਨੂੰ ਉਤਸ਼ਾਹ ਦੇਣ ਦਾ ਦੋਸ਼ ਲੱਗਾ। ਅਮਰੀਕਾ ਦੀ ਸਰਕਾਰ ਨੇ ਵੀ ਇਸਦੀ ਆਲੋਚਨਾ ਕੀਤੀ ਸੀ। ਹੁਣ ਖਬਰ ਹੈ ਕਿ ਕਈ ਵੱਡੀ ਕੰਪਨੀਆਂ ਵਿਚ ਜਿਨ੍ਹਾਂ ਵਿਚ ਵਾਲਟ ਡਿਜ਼ਨੀ ਤੇ ਵਾਰਨਰ ਬ੍ਰਦਰਸ ਆਦਿ ਨੇ ‘ਐਕਸ’ ‘ਤੇ ਆਪਣੇ ਮਾਰਕੀਟਿੰਗ ਕੈਂਪੇਨ ਨੂੰ ਰੋਕ ਦਿੱਤਾ ਹੈ।ਅਮਰੀਕਾ ਮੀਡੀਆ ਰਿਪੋਰਟ ਮੁਤਾਬਕ ਇਸ ਹਫਤੇ ਹੀ 200 ਤੋਂ ਵੱਧ ਐਡ ਯੂਨਿਟ ਰੋਕ ਦਿੱਤੀ ਗਈ ਹੈ ਜਿਨ੍ਹਾਂ ਵਿਚ ਏਅਰਬੀਐੱਨਬੀ, ਅਮੇਜਨ, ਕੋਕਾ ਕੋਲਾ ਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਦੇ ਵਿਗਿਆਪਨ ਸ਼ਾਮਲ ਹਨ।
ਖਬਰ ਹੈ ਕਿ ਕੰਪਨੀ ਦਾ 1.1 ਕਰੋੜ ਡਾਲਰ ਦਾ ਮਾਲੀਆ ਫਿਲਹਾਲ ਖਤਰੇ ਵਿਚ ਹੈ ਤੇ ਇਹ ਅੰਕੜਾ ਘੱਟ ਜਾਂ ਵਧ ਵੀ ਸਕਦਾ ਹੈ। ਕਿਉਂਕਿ ਕੁਝ ਕੰਪਨੀਆਂ ਜਿਨ੍ਹਾਂ ਨੇ ਐਕਸ ‘ਤੇ ਆਪਣੀ ਮਾਰਕੀਟਿੰਗ ਰੋਕ ਦਿੱਤੀ ਹੈ, ਉਹ ਵਾਪਸੀ ਕਰ ਸਕਦੀਆਂ ਹਨ ਤੇ ਕੁਝ ਕੰਪਨੀਆਂ ਆਪਣੇ ਪ੍ਰਚਾਰ ਦਾ ਖਰਚਾ ਵੀ ਵਧਾ ਸਕਦੀਆਂ ਹਨ। ਦੂਜੇ ਪਾਸੇ ਐਕਸ ਨੇ ਮੀਡੀਆ ਵਾਚਡਾਗ ਗਰੁੱਪ ਮੀਡੀਆ ਮੈਟਰਸ ‘ਤੇ ਮੁਕੱਦਮਾ ਕਰ ਦਿੱਤਾ ਹੈ।ਐਕਸ ਦਾ ਦੋਸ਼ ਹੈ ਕਿ ਮੀਡੀਆ ਮੈਟਰਸਸ ਸੋਸ਼ਲ ਮੀਡੀਆ ਐਕਸ ਨੂੰ ਬਦਨਾਮ ਕਰ ਰਿਹਾ ਹੈ।
ਇਹ ਵੀ ਪੜ੍ਹੋ : Infinix Smart 8 HD ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ, ਮਿਲਣਗੇ ਇਹ ਖਾਸ ਫੀਚਰਸ
ਅਸਲ ਵਿਚ ਮੈਟਰਸ ਨੇ ਰਿਪੋਰਟ ਚਲਾਈ ਸੀ ਜਿਸ ਵਿਚ ਦੋਸ਼ਲਗਾਇਆ ਗਿਆ ਕਿ ਕਈ ਵੱਡੇ ਬ੍ਰਾਂਡਸ ਜਿਵੇਂ ਐਪਲ ਤੇ ਓਰੇਕਲ ਆਦਿ ਨੂੰ ਏਡੋਲਫ ਹਿਟਲਰ ਤੇ ਨਾਜੀ ਪਾਰਟੀ ਨਾਲ ਸਬੰਧਤ ਪੋਸਟ ਨਾਲ ਡਿਸਪਲੇਅ ਕੀਤਾ ਸੀ। ਜਦੋਂ ਤੋਂ ਐਲੋਨ ਮਸਕ ਨੇ ਐਕਸ ਨੂੰ ਐਕਵਾਇਰ ਕੀਤਾ ਹੈ ਉਦੋਂ ਤੋਂ ਐਕਸ ਦੇ ਐਡਵਰਟਾਈਜ਼ਿੰਗ ਮਾਲੀਏ ਵਿਚ ਗਿਰਾਵਟ ਆਈ ਹੈ।ਇਸ ਦੀ ਵਜ੍ਹਾ ਮਸਕ ਦੁਆਰਾ ਕੰਟੈਂਟ ਮਾਡਰੇਸ਼ਨ ਨੂੰ ਘਟਾਉਣਾ ਹੈ ਜਿਸ ਨਾਲ ਐਕਸ ‘ਤੇ ਪੋਸਟਾਂ ਦੀ ਗਿਣਤੀ ਵਿਚ ਤੇਜ਼ੀ ਆਈ ਹੈ।
ਵੀਡੀਓ ਲਈ ਕਲਿੱਕ ਕਰੋ : –