ਲੁਧਿਆਣਾ ਪੁਲਿਸ ਨੇ ਨਸ਼ਿਆਂ ਤੇ ਅਪਰਾਧੀਆਂ ਖਿਲਾਫ ਚਲਾਈ ਮੁਹਿੰਮ ਅਧੀਨ ਵੱਡੀ ਕਾਰਵਾਈ ਕਰਦੇ ਹੋਏ ਹੈਰੋਇਨ ਅਤੇ ਖ਼ਾਲੀ ਜਿੱਪ ਲਾਕ ਲਿਫਾਫੀਆਂ ਤੇ ਇੱਕ ਇਲੈਕਟ੍ਰੋਨਿਕ ਕੰਡੇ ਸਣੇ 2 ਲੋਕਾਂ ਨੂੰ ਕਾਬੂ ਕੀਤਾ। ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰ. 01 ਮਿਤੀ 09.01.2024 ਜੁਰਮ 218-61-85 NDPS Act ਥਾਣਾ ਡਵੀਜ਼ਨ ਨੰਬਰ 1 ਲੁਧਿਆਣਾ ਦਰਜ ਰਜਿਸਟਰ ਕਰਾਇਆ ਗਿਆ ਹੈ।
ਦੋਸੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਨੀਟਾ ਪੁੱਤਰ ਰਜਿੰਦਰ ਸਿੰਘ ਵਾਸੀ ਗਲੀ ਨੰਬਰ 11, ਜੁਝਾਰ ਨਗਰ ਨੇੜੇ ਨਿਸ਼ਕਾਮ ਡਿਸਪੈਂਸਰੀ ਸ਼ਿਮਲਾਪੁਰੀ ਥਾਣਾ ਡਾਬਾ, ਲੁਧਿਆਣਾ ਅਤੇ ਰਾਜਵੀਰ ਸਿੰਘ ਉਰਫ ਰਾਜੂ ਪੁੱਤਰ ਨਿਰਮਲ ਸਿੰਘ ਵਾਸੀ ਮਕਾਨ ਨੰਬਰ 6960, ਗਲੀ ਨੰਬਰ 7 ਮਹਾ ਸਿੰਘ ਨਗਰ, ਨੇੜੇ ਪਰਮ ਫਰਨੀਚਰ, ਥਾਣਾ ਡੱਬਾ ਲੁਧਿਆਣਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਮੁੜ ਅੰਦੋਲਨ ਨੂੰ ਤਿਆਰ ਕਿਸਾਨ ਜਥੇਬੰਦੀਆਂ, ਇਨ੍ਹਾਂ ਮੰਗਾਂ ਨੂੰ ਲੈ ਕੇ ਕਰਨਗੇ ਦਿੱਲੀ ਕੂਚ
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਨੇ ਬੈਂਕ ਆਫ ਇੰਡੀਆ ਦੇ ਕੋਲ ਪੁਲ ਘੰਟਾ ਘਰ ਨੇੜੇ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਨੀਟਾ ਅਤੇ ਰਾਜਵੀਰ ਸਿੰਘ ਉਰਫ ਰਾਜੂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 140 ਗ੍ਰਾਮ ਹੈਰੋਇਨ ਅਤੇ 30 ਖ਼ਾਲੀ ਜਿੱਪ ਲਾਕ ਲਿਫਾਫੀਆਂ ਸਮੇਤ ਇੱਕ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ। ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਨੀਟਾ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਉਹ ਸ਼੍ਰੀਰਾਮ ਆਇਲ ਐਕਸਫੋਲਰ ਫੈਕਟਰੀ ਵਿੱਚ ਬੋਰਿੰਗ ਮਸ਼ੀਨ ਚਲਾਉਂਦਾ ਹੈ ਅਤੇ ਦੋਸ਼ੀ ਰਾਜਵੀਰ ਸਿੰਘ ਉਰਫ ਰਾਜੂ ਨੇ ਦੱਸਿਆ ਕਿ ਉਹ ਪ੍ਰਾਈਵੇਟ ਤੌਰ ‘ਤੇ ਡਰਾਇਵਰੀ ਕਰਦਾ ਹੈ। ਕੰਮਕਾਰ ਮੰਦਾ ਹੋਣ ਕਰਕੇ ਉਹ ਹੈਰੋਇਨ ਦਾ ਨਸ਼ਾ ਵੇਚਣ ਲੱਗ ਪਏ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –