ਲੁਧਿਆਣਾ ਵਿਚ 5 ਦਿਨ ਪਹਿਲਾਂ ਹੋਈ ਸਾਢੇ 3 ਕਰੋੜ ਦੀ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। 5 ਦਿਨ ਪਹਿਲਾਂ ਪੱਖੋਵਾਲ ਰੋਡ ‘ਤੇ ਇਹ ਚੋਰੀ ਹੋਈ ਸੀ। ਚੋਰ ਉਨ੍ਹਾਂ ਦੇ ਘਰ ਤੋਂ ਸੋਨਾ ਤੇ ਨਕਦੀ ਲੈ ਗਏਸਨ। ਇਸ ਮਾਮਲੇ ਵਿਚ ਦੁੱਗਰੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਸੀਸੀਟੀਵੀ ਦੇ ਆਧਾਰ ‘ਤੇ ਟੈਕਨੀਕਲ ਤਰੀਕੇ ਨਾਲ ਜਾਂਚ ਕਰਨ ‘ਤੇ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਲੋਕੇਟ ਕੀਤਾ।ਸੂਤਰਾਂ ਮੁਤਾਬਕ ਚੋਰੀ ਕਰੋੜਾਂ ਵਿਚ ਹੋਈ ਸੀ ਪਰ ਪੀੜਤ ਨੇ ਪੁਲਿਸ ਨੂੰ ਚੋਰੀ ਹੋਈ ਕੁੱਲ ਰਕਮ ਨਹੀਂ ਦੱਸੀ ਸੀ।
ਇਹ ਵੀ ਪੜ੍ਹੋ : CNG ਫਿਊਲ ਬਾਈਕ ਲਾਂਚ ਕਰ ਸਕਦੀ ਹੈ ਬਜਾਜ, ਕੰਪਨੀ ਦੇ MD ਨੇ ਦੇਖੋ ਕੀ ਕਿਹਾ
ਇਸ ਮਾਮਲੇ ਵਿਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਲੁਧਿਆਣਾ ਪੁਲਿਸ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ 5 ਦਿਨ ਵਿਚ ਹੀ ਪ੍ਰੋਫੈਸ਼ਨਲ ਤੇ ਸਾਇੰਟਿਫਿਕ ਅਪਰੋਚ ਦੇ ਨਾਲ ਕੇਸ ਨੂੰ ਸੁਲਝਾ ਲਿਆ। ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: