ਏਆਈਜੀ/ਐੱਸਟੀਐੱਫ ਲੁਧਿਆਣਾ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਕੱਲ੍ਹ STF ਲੁਧਿਆਣਾ ਨੂੰ ਵੱਡੀ ਸਫਲਤਾ ਹਾਸਲ ਕੋਈ। ਪੁਲਿਸ ਵੱਲੋਂ ਨਸ਼ੇ ਦੇ ਤਸਕਰਾਂ ਦੀ ਭਾਲ ਵਿਚ ਲੋਹਾਰਾ ਪੁਲ ਨੇੜੇ ਸਿਮਰਨ ਪੈਲੇਸ ਏਰੀਆ ਥਾਣਾ ਡਾਬਾ ਜ਼ਿਲ੍ਹਾ ਲੁਧਿਆਣਾ ਹਾਜ਼ਰ ਸੀ ਤਾਂ ਪੁਲਿਸ ਪਾਰਟੀ ਨੂੰ ਖਬਰ ਮਿਲੀ ਕਿ ਫਰੈਂਕ ਚੂਬੈਜੀ ਉਮਰ ਲਗਭਗ 42 ਸਾਲ ਪੁੱਤਰ ਚੂਬੈਜੀ ਵਾਸੀ 179, ਇਕੋਰੇ ਰੋਡ, B-490 ਲੈਗੋਸੀ ਵੈਸਟ ਅਫਰੀਕਾ ਹਾਲ ਵਾਸੀ ਨੇੜੇ MBD ਮਾਲ ਨੇੜੇ ਫਿਰੋਜ਼ਪੁਰ ਰੋਡ ਲੁਧਿਆਣਾ ਜਿਸ ਨੇ ਕਾਲੇ ਰੰਗ ਦੀ ਜੈਕੇਟ ਤੇ ਹਰੇ ਰੰਗ ਦੀ ਜੀਨ ਪਹਿਨੀ ਹੋਈ ਹੈ ਜਿਸ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿਚ NDPS ਐਕਟ ਤਹਿਤ ਮੁਕੱਦਮੇ ਦਰਜ ਹਨ, ਜੋ ਕਾਫੀ ਸਮੇਂ ਤੋਂ ਆਇਸ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਆ ਰਿਹਾ ਹੈ, ਜਿਸ ਨੇ ਭਾਰੀ ਮਾਤਰਾ ਵਿਚ ਆਇਸ (Amphetamine) ਲੈ ਕੇ ਮੁਹੱਲਾ ਗੋਬਿੰਦ ਸਿੰਘ ਨਗਰ ਗਲੀ ਨੰ. 3 ਨੇੜੇ ਅੰਮ੍ਰਿਤ ਮਾਡਲ ਸਕੂਲ ਵਿਖੇ ਗਾਹਕਾਂ ਨੂੰ ਆਇਸ ਦੀ ਸਪਲਾਈ ਦੇਣ ਜਾਣਾ ਹੈ।
ਜੇਕਰ ਉਥੇ ਪਹੁੰਚ ਕੇ ਨਿਗਰਾਨੀ ਰੱਖੀ ਜਾਵੇ ਤਾਂ ਫਰੈਂਕ ਚੂਬੈਜੀ ਉਕਤ ਭਾਰੀ ਮਾਤਰਾ ਵਿਚ ਆਇਸ ਸਣੇ ਕਾਬੂ ਕੀਤਾ ਜਾ ਸਕਿਦਾ ਹੈ। ਮੁਲਜ਼ਮ ਖਿਲਾਫ ਸੈਕਟਰ-79 ਮੋਹਾਲੀ ਜ਼ਿਲ੍ਹਾ ਐੱਸਏਐੱਸ ਨਗਰ ਵਿਖੇ ਮੁਕੱਦਮਾ ਦਰਜ ਕਰਵਾਇਆ। ਫਿਰ ਬੀਤੀ ਦੇਰ ਰਾਤ SI ਨਰੇਸ਼ ਕੁਮਾਰ ਨੇ ਸਣੇਸਾਥੀ ਕਰਮਚਾਰੀਆਂ ਦੇ ਮੁਲਜ਼ਮ ਫਰੈਂਕ ਚੁਬੈਜੀ ਉਕਤ ਨੂੰ ਮੁਹੱਲਾ ਗੋਬਿੰਦ ਸਿੰਘ ਨਗਰ ਗਲੀ ਨੰ. 3 ਨੇੜੇਅੰਮ੍ਰਿਤ ਮਾਡਲ ਸਕੂਲ ਏਰੀਆ ਥਾਣਾ ਡਾਬਾ ਲੁਧਿਆਣਾ ਤੋਂ ਕਾਬੂ ਕੀਤਾ। ਉਸ ਕੋਲੋਂ 260 ਗ੍ਰਾਮ ਆਇਸ ਵੀ ਬਰਾਮਦ ਹੋਈ।
ਇਹ ਵੀ ਪੜ੍ਹੋ : ਨਿਤਿਸ਼ ਸਰਕਾਰ ਨੇ ਜਿੱਤਿਆ ਫਲੋਰ ਟੈਸਟ, ਹੱਕ ‘ਚ ਪਈਆਂ 129 ਵੋਟਾਂ, ਵਿਰੋਧੀ ਧਿਰ ਨੇ ਕੀਤਾ ਵਾਕਆਊਟ
ਪੁੱਛਗਿਛ ਦੌਰਾਨ ਮੁਲਜ਼ਮ ਫਰੈਂਕ ਚੁਬੈਜੀ ਨੇ ਦੱਸਿਆ ਕਿ ਉਹ ਵਿਹਲਾ ਰਹਿੰਦਾ ਹੈ, ਉਸ ਖਿਲਾਫ ਪਹਿਲਾਂ ਵੀ ਨਸ਼ਾ ਤਸਕਰ ਦੇ ਦੋ ਮੁਕੱਦਮੇ ਦਰਜ ਹਨ। ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਲਜ਼ਮ ਨੇ ਦੱਸਿਆ ਕਿ ਉਹ ਖੁਦ ਵੀ ਹੈਰੋਇਨ ਦੇ ਨਸ਼ੇ ਦਾ ਸੇਵਨ ਕਰਨ ਦਾ ਆਦੀ ਹੈ ਤੇ ਲਗਭਗ 3-4 ਸਾਲਾਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਆ ਰਿਹਾ ਹੈ। ਉਹ ਆਪਣੀ ਪਤਨੀ ਦੀ ਬੀਮਾਰੀ ਦਾ ਇਲਾਜ ਕਰਵਾਉਣ ਭਾਰਤ ਆਇਆ ਸੀ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਦੇ ਸਾਥੀਆਂ ਬਾਰੇ ਪਤਾ ਕੀਤਾ ਜਾਵੇਗਾ। ਜਾਂਚ ਜਾਰੀ ਹੈ ਤੇ ਕੁਝ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ –