ਲੁਧਿਆਣਾ ਵਿਚ ਐੱਸਟੀਐੱਫ ਨੇ 2 ਨਸ਼ਾ ਤਸਕਰਾਂ ਨੂੰ ਫੜਿਆ ਹੈ। ਤਸਕਰ ਐਕਟਿਵਾ ‘ਤੇ ਨਸ਼ਾ ਸਪਲਾਈ ਕਰਨ ਜਾ ਰਹੇ ਸਨ। ਤਲਾਸ਼ੀ ਦੌਰਾਨ ਉਨ੍ਹਾਂ ਤੋਂ 950 ਗ੍ਰਾਮ ਹੈਰੋਇਨ ਬਰਾਮਦ ਹੋਈ। ਤਸਕਰਾਂ ਦੀ ਐਕਟਿਵਾ ਵੀ ਬਿਨਾਂ ਨੰਬਰ ਪਲੇਟ ਸੀ। ਮੁਲਜ਼ਮਾਂ ਦੀ ਪਛਾਣ ਕੁਸ਼ਾਲ ਕੁਮਾਰ ਕਾਲੀ ਵਾਸੀ ਮੁਹੱਲਾ ਕੁਲਦੀਪ ਨਗਰ ਤੇ ਸਨੀ ਕਬਾੜੀਆ ਵਾਸੀ ਰਾਜੂ ਕਾਲੋਨੀ ਟਿੱਬਾ ਰੋਡ ਵਜੋਂ ਹੋਈ ਹੈ।
ਰਾਜੂ ‘ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਤਸਕਰਾਂ ਨੇ ਪੁੱਛਗਿਛ ਵਿਚ ਕਈ ਖੁਲਾਸੇ ਕੀਤੇ। ਕਾਲੀ ਗਰਲਫ੍ਰੈਂਡ ਦੀ ਮਦਦ ਨਾਲ ਨਸ਼ਾ ਡਲਿਵਰੀ ਕਰਦਾ ਹੈ। ਕਾਲੀ ਗੁੱਜਰ ਨੇ ਕਿਹਾ ਕਿ ਉਹ ਕੋਈ ਕੰਮ ਨਹੀਂ ਕਰਦਾ। ਸ੍ਰੀ ਗੋਇੰਦਵਾਲ ਜੇਲ੍ਹ ਤੋਂ ਕਰਨ ਨਾਂ ਦਾ ਮੁਲਜ਼ਮ ਆਪਣੇ ਕੁਝ ਲੋਕਾਂ ਜ਼ਰੀਏ ਹੈਰੋਇਨ ਉਸ ਤੱਕ ਪਹੁੰਚਾਉਂਦਾ ਹੈ, ਜਿਸ ਨੂੰ ਉਹ ਅੱਗੇ ਆਪਣੀ ਗਰਲਫ੍ਰੈਂਡ ਦੀ ਮਦਦ ਨਾਲ ਸਪਲਾਈ ਕਰਦਾ ਹੈ। ਉਸ ਦੇ ਨਾਲ ਸਨੀ ਕਬਾੜੀਆ ਕਬਾੜ ਦਾ ਕੰਮ ਕਰਦਾ ਹੈ। ਕਬਾੜ ਦੀ ਆੜ ਵਿਚ ਉਹ ਚਿੱਟਾ ਤਸਕਰੀ ਵੀ ਕਰਦਾ ਹੈ।
ਜਾਣਕਾਰੀ ਦਿੰਦਿਆਂ STF ਦੇ ਡੀਐੱਸਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਇੰਸਪੈਕਟਰ ਹਰਬੰਸ ਸਿੰਘ ਨੂੰ ਸੂਚਨਾ ਮਿਲੀ ਸੀਕਿ ਕੁਸ਼ਾਲ ਕੁਮਾਰ ਉਰਫ ਕਾਲੀ ਗੁੱਜਰ ਤੇ ਸ਼ਨੀ ਟਿਊਬਵੈੱਲ ਵਾਲੀ ਗਲੀ ਨੰਬਰ 1 ਬਾਬਾ ਨਾਮਦੇਵ ਕਾਲੋਨੀ ਤੋਂ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਐਕਟਿਵਾ ਬਿਨਾਂ ਨੰਬਰ ‘ਤੇ ਜਾ ਰਹੇ ਹਨ। ਮੁਲਜ਼ਮਾਂ ਨੂੰ ਨਾਮਦੇਵ ਕਾਲੋਨੀ ਵਿਚ ਫੜ ਲਿਆ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋਡ ‘ਚ ਪੰਜਾਬ ਭਾਜਪਾ, 31 ਸੈੱਲਾਂ ਦੇ ਕਨਵੀਨਰ ਤੇ ਕੋ-ਕਨਵੀਨਰ ਕੀਤੇ ਨਿਯੁਕਤ
950 ਗ੍ਰਾਮ ਹੈਰੋਇਨ ਤੇ ਇਲੈਕਟ੍ਰਾਨਿਕ ਤਰਾਜੂ ਵੀ ਬਰਾਮਦ ਹੋ ਗਿਆ।ਕੇਂਦਰੀ ਜੇਲ੍ਹ ਗੋਇੰਦਵਾਲ ਤੋਂ ਨਸ਼ੇ ਦੀ ਸਪਲਾਈ ਬਦਮਾਸ਼ ਕਰਦੇ ਹਨ। ਕਾਲੀ ਦੀ ਗਰਲਫ੍ਰੈਂਡ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ ਜਿਸ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”