ਉਂਝ ਤਾਂ ਪੰਜਾਬੀਆਂ ਦਾ ਵਿਦੇਸ਼ਾਂ ਵਿਚ ਪਹਿਲਾਂ ਹੀ ਬੋਲਬਾਲਾ ਹੈ। ਪੰਜਾਬੀਆਂ ਵੱਲੋਂ ਕਈ ਉਪਲਬਧੀਆਂ ਵਿਦੇਸ਼ਾਂ ਵਿਚ ਜਾ ਕੇ ਹਾਸਲ ਕੀਤੀਆਂ ਗਈਆਂ ਹਨ। ਇੰਝ ਹੀ ਕਲਾਨੌਰ ਦੀ ਜੰਮਪਲ ਪ੍ਰਭਦੀਪ ਕੌਰ ਕੈਲੀਫੋਰਨੀਆ ਨੇ ਲੰਡਨ ਵਿਚ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ। ਉਸ ਨੇ ਲੈਕਮੇ ਫੈਸ਼ਨ ਸ਼ੋਅ ਵੀਕ ’ਚ ਪਹਿਲੀ ਵਾਰ ਸਿੱਖੀ ਸਰੂਪ ਵਿਚ ਦਸਤਾਰ ਬੰਨ੍ਹ ਕੇ ਸ਼ੋਅ ਵਿਚ ਜਲਵਾ ਦਿਖਾਇਆ।
ਦੱਸ ਦੇਈਏ ਕਿ ਪ੍ਰਭਦੀਪ ਕੌਰ ਕਸਬਾ ਕਲਾਨੌਰ ਦੇ ਸੇਵਾਮੁਕਤ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਸੰਧੂ ਦੀ ਧੀ ਹੈ। ਪ੍ਰਭਦੀਪ ਕੌਰ ਨੇ ਦੱਸਿਆ ਕਿ ਲੰਡਨ ਵਿਚ ਲੈਕਮੇ ਫੈਸ਼ਨ ਵੀਕ ਸ਼ੋਅ ਵਿਚ ਦਸਤਾਰ ਸਜਾ ਕੇ ਭਾਗ ਲੈਣ ਤੇ ਲੰਡਨ ਦੇ ਸਿੱਖਾਂ ਵੱਲੋਂ ਜਿੱਥੇ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ, ਉੱਥੇ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵੱਲੋਂ ਵੀ ਸਿੱਖੀ ਦੀ ਪਛਾਣ ਦਸਤਾਰ ਸਜਾ ਕੇ ਸ਼ੋਅ ਵਿਚ ਹਿੱਸਾ ਲੈਣ ਦੀ ਤਾਰੀਫ ਵੀ ਕੀਤੀ ਹੈ।
ਪ੍ਰਭਦੀਪ ਕੌਰ ਨੂੰ ਬਚਪਨ ਤੋਂ ਹੀ ਦਸਤਾਰ ਸਜਾ ਕੇ ਸਕੂਲ ਜਾਣ ਦਾ ਸ਼ੌਕ ਸੀ ਤੇ ਕਈ ਵਾਰ ਅਧਿਆਪਕਾਂ ਵੱਲੋਂ ਉਸ ਦੀ ਮਾਤਾ ਨੂੰ ਦਸਤਾਰ ਸਜਾਉਣ ਸਬੰਧੀ ਵੀ ਕਿਹਾ ਗਿਆ ਸੀ ਅਤੇ ਮੇਰੀ ਮਾਂ ਨੇ ਹਮੇਸ਼ਾ ਇਹ ਕਿਹਾ ਸੀ ਕਿ ਇਹ ਮੇਰੀ ਧੀ ਦੀ ਆਪਣੇ ਦਿਲ ਦੀ ਇੱਛਾ ਹੈ। ਪ੍ਰਭਦੀਪ ਕੌਰ ਨੇ ਕਿਹਾ ਕਿ ਉਸ ਦਾ ਸਪਨਾ ਸੀ ਕਿ ਗੁਰੂਆਂ ਦੀ ਬਖ਼ਸ਼ਿਸ਼ ਦਾਤ ਵਜੋਂ ਪ੍ਰਾਪਤ ਹੋਈ ਦਸਤਾਰ (ਪਗੜੀ) ਦੀ ਪਛਾਣ ਦੁਨੀਆਂ ਦੇ ਕੋਨੇ- ਕੋਨੇ ’ਚ ਹੋਵੇ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਵਾਪਰੀ ਵੱਡੀ ਵਾਰ.ਦਾਤ, ਰਿਟਾਇਰਡ ਕੈਪਟਨ ਦੀ ਭੇਦਭਰੇ ਹਾਲਤ ‘ਚ ਮਿਲੀ ਮ੍ਰਿਤਕ ਦੇਹ
ਹੋਰ ਦੱਸਦਿਆਂ ਪ੍ਰਭਦੀਪ ਕੌਰ ਨੇ ਕਿਹਾ ਕਿ ਉਹ ਕੈਲੀਫੋਰਨੀਆ ਦੇ ਕਾਊਂਟੀ ਹਸਪਤਾਲ ਤੋਂ ਇਲਾਵਾ ਮਟੀਕਾ ਵਿਚ ਹਸਪਤਾਲ ’ਚ ਨਰਸ ਦਾ ਕੰਮ ਕਰਦੀ ਹੈ ਅਤੇ ਉਸ ਨੇ ਪੈਸਿਆਂ ਦੀ ਖ਼ਾਤਰ ਨਹੀਂ ਆਪਣੀ ਸਿੱਖ ਕੌਮ ਦੀ ਪਛਾਣ ਦਸਤਾਰ ਨੂੰ ਦੁਨੀਆਂ ਭਰ ਵਿਚ ਪ੍ਰਫੁੱਲਤ ਕਰਨ ਦੇ ਮਨੋਰਥ ਨਾਲ ਫੈਸ਼ਨ ਸ਼ੋਅ ਵਿਚ ਭਾਗ ਲਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਸ਼ੋਅ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਆਖਿਰਕਾਰ ਸਿੱਖੀ ਸਰੂਪ ਦੀ ਪਛਾਣ ਵਿਦੇਸ਼ ਦੀ ਧਰਤੀ ‘ਤੇ ਵੀ ਕਰਵਾਈ।
ਵੀਡੀਓ ਲਈ ਕਲਿੱਕ ਕਰੋ : –