ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਐਨੀਮਲ ਦੀ ਪ੍ਰਮੋਸ਼ਨ ਕਰ ਰਹੇ ਹਨ। ਹਾਲ ਹੀ ‘ਚ ਅਦਾਕਾਰ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਰਿਐਲਿਟੀ ਸ਼ੋਅ ‘ਚ ਪਹੁੰਚੇ ਸਨ। ਇਸ ਦੌਰਾਨ ਸ਼ੋਅ ਦੇ ਮੇਕਰਸ ਨੇ ਮਹੇਸ਼ ਭੱਟ ਦਾ ਰਣਬੀਰ ਕਪੂਰ ਨੂੰ ਇੱਕ ਖਾਸ ਸੰਦੇਸ਼ ਵੀ ਦਿਖਾਇਆ।

mahesh bhatt alia ranbir
ਕਲਿੱਪ ‘ਚ ਮਹੇਸ਼ ਭੱਟ ਕਹਿੰਦੇ ਹਨ ਕਿ ਮੇਰੀ ਬੇਟੀ ਆਲੀਆ ਕਹਿੰਦੀ ਹੈ ਕਿ ਰਣਬੀਰ ਬਹੁਤ ਵਧੀਆ ਐਕਟਰ ਹੈ। ਪਰ ਮੈਂ ਉਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਪਿਤਾ ਮੰਨਦਾ ਹਾਂ।ਉਹ ਜਿਸ ਤਰ੍ਹਾਂ ਆਪਣੀ ਧੀ ਰਾਹਾ ਨੂੰ ਦੇਖਦਾ ਹੈ, ਕਾਸ਼ ਤੁਸੀਂ ਉਸ ਸਮੇਂ ਉਸ ਦੀਆਂ ਅੱਖਾਂ ਵਿਚਲੇ ਹਾਵ-ਭਾਵ ਦੇਖ ਸਕਦੇ ਹੁੰਦੇ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਉਸ ਦੀ ਮਾਂ ਨੀਤੂ ਦਾ ਕਹਿਣਾ ਹੈ ਕਿ ਮਾਵਾਂ ਆਪਣੀਆਂ ਧੀਆਂ ਨੂੰ ਅਜਿਹਾ ਪਿਆਰ ਕਰਦੀਆਂ ਹਨ, ਜਿਸ ਤਰ੍ਹਾਂ ਰਣਬੀਰ ਰਾਹਾ ਨੂੰ ਪਿਆਰ ਕਰਦਾ ਹੈ। ਮੈਨੂੰ ਬਹੁਤ ਮਾਣ ਹੈ ਕਿ ਮੈਨੂੰ ਰਣਬੀਰ ਕਪੂਰ ਵਰਗਾ ਜਵਾਈ ਮਿਲਿਆ ਹੈ। ਭੱਟ ਦੇ ਇਸ ਸੰਦੇਸ਼ ਨੂੰ ਦੇਖ ਕੇ ਰਣਬੀਰ ਕਹਿੰਦੇ ਹਨ ਕਿ ਉਨ੍ਹਾਂ ਨੇ ਮੇਰੇ ਸਾਹਮਣੇ ਕਦੇ ਵੀ ਅਜਿਹੀ ਗੱਲ ਨਹੀਂ ਕਹੀ। ਇਸ ਲਈ ਮੈਂ ਇੰਡੀਅਨ ਆਈਡਲ ਦਾ ਧੰਨਵਾਦ ਕਰਨਾ ਚਾਹਾਂਗਾ।