ਸੰਸਦ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ ਜਾਰੀ ਹੈ। ਅੱਜ ਸੈਸ਼ਨ ਦਾ 5ਵਾਂ ਦਿਨ ਹੈ। ਲੋਕ ਸਭਾ ਵਿਚ ਅੱਜ ਟੀਐੱਮਸੀ ਸਾਂਸਦ ਮਹੂਆ ਮੋਇਤਰਾ ਦੇ ਕੈਸ਼ ਫਾਰ ਕਵੈਰੀ ਮਾਮਲੇ ਵਿਚ ਲੋਕ ਸਭਾ ਏਥਿਕਸ ਕਮੇਟੀ ਰਿਪੋਰਟ ਪੇਸ਼ ਕੀਤੀ ਗਈ।
ਰਿਪੋਰਟ ਵਿਚ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਲੋਕ ਸਭਾ ਵਿਚ ਚਰਚਾ ਦੇ ਬਾਅਦ ਪ੍ਰਸਤਾਵ ‘ਤੇ ਵੋਟਿੰਗ ਹੋਈ ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਇਸ ਤਰ੍ਹਾਂ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ।
ਚਰਚਾ ਦੌਰਾਨ ਕਾਂਗਰਸ ਨੇ ਇਸ ਗੱਲ ‘ਤੇ ਇਤਰਾਜ਼ ਪ੍ਰਗਟਾਇਆ ਕਿ ਰਿਪੋਰਟ ਸਦਨ ਵਿਚ ਪੇਸ਼ਕੀਤੇ ਜਾਣ ਦੇ ਸਿਰਫ 2 ਘੰਟਿਆਂ ਬਾਅਦ ਹੀ ਚਰਚਾ ਕਰਾਈ ਜਾ ਰਹੀ ਹੈ। ਕਾਂਗਰਸ ਨੇ ਰਿਪੋਰਟ ਪੜ੍ਹਨ ਲਈ 3-4 ਦਿਨ ਦਾ ਸਮਾਂ ਮੰਗਿਆ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਹੁਕਮ ਜਾਰੀ, 6ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਇਤਿਹਾਸਕ ਥਾਵਾਂ ਦੀ ਯਾਤਰਾ ਕਰਵਾਉਣ ਦੇ ਨਿਰਦੇਸ਼
ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਏਥਿਕਸ ਕਮੇਟੀ ਕੋਲ ਕਿਸੇ ਨੂੰ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਭਾਜਪਾ ‘ਤੇ ਦੋਸ਼ ਲਗਾਇਆ ਕਿ ਵ੍ਹਿਪ ਜਾਰੀ ਕਰਕੇ ਮੈਂਬਰਾਂ ਨੂੰ ਮਹੂਆ ਮੋਇਤਰਾ ਖਿਲਾਫ ਫੈਸਲਾ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਭਾਪਾ ਵੱਲੋਂ ਹਿਨਾ ਗਾਵਿਤ ਨੇ ਚਰਚਾ ਵਿਚ ਹਿੱਸਾ ਲਿਆ ਤੇ ਕਿਹਾ ਕਿ ਇਹ ਸਾਧਾਰਨ ਮਾਮਲਾ ਨਹੀਂ ਹੈ।ਇਸ ਕਾਰਨ ਪੂਰੇ ਦੇਸ਼ ਵਿਚ ਸਾਂਸਦਾਂ ਦਾ ਅਕਸ ਖਰਾਬ ਹੋਇਆ ਹੈ। ਦੂਜੇ ਪਾਸੇ ਟੀਐੱਮਸੀ ਨੇਮੰਗ ਕੀਤੀ ਕਿ ਪਾਰਟੀ ਵੱਲੋਂ ਮਹੂਆ ਮੋਇਤਰਾ ਨੂੰ ਗੱਲ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ : –