ਕਪੂਰਥਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 6 ਕਿਲੋ ਹੈਰੋਇਨ ਤੇ 7 ਲੱਖ ਦੀ ਡਰੱਗ ਮਨੀ ਸਣੇ 5 ਤਸਕਰ ਕਾਬੂ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਦਿੱਲੀ ਵਾਸੀ 2 ਸਕੇ ਭਰਾ ਵੀ ਹਨ ਜੋ ਬਰਾਮਦ ਹੈਰੋਇਨ ਦੀ ਖੇਪ ਲੈ ਕੇ ਕਪੂਰਥਲਾ ਪਹੁੰਚੇ ਸਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਕਸ਼ਮੀਰ ਸਿੰਘ ਵਾਸੀ ਡੋਗਰਾਂਵਾਲ, ਸਵਰਨ ਸਿੰਘ ਉਰਫ ਚਾਪੜ ਵਾਸੀ ਬਿੱਲਾ ਕੋਠੀ, ਅਮਨਦੀਪ ਸਿੰਘ ਵਾਸੀ ਦਿਆਲਪੁਰ, ਰਾਹੁਲ ਤੇ ਅਤੁਲ ਵਾਸੀ ਪਟੇਲ ਗਾਰਡਨ ਦੁਆਰਕਾ ਮੋੜ ਨਵੀਂ ਦਿੱਲੀ ਵਜੋਂ ਹੋਈ ਹੈ ਤੇ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ 30 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਸ਼ਮੀਰ ਸਿੰਘ ਤੋਂ 2 ਕਿਲੋ ਹੈਰੋਇਨ ਤੇ 1 ਲੱਖ ਰੁਪਏ ਦੀ ਡੱਗ ਮਨੀ ਤੇ ਸਵਿਫਟ ਕਾਰ, ਸਵਰਨ ਸਿੰਘ ਤੋਂ 2 ਕਿਲੋ ਹੈਰੋਇਨ, ਅਮਨਦੀਪ ਤੋਂ 1 ਕਿਲੋ ਹੈਰੋਇਨ ਤੇ ਅਤੁਲ ਤੋਂ 1 ਕਿਲੋ ਹੈਰੋਇਨ ਤੇ 6 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ਜਲੰਧਰ ‘ਚ ਅੱਜ ਬੰਦ ਰਹਿਣਗੀਆਂ ਇਹ ਦੁਕਾਨਾਂ, ਡੀਸੀ ਵਿਸ਼ੇਸ਼ ਸਾਰੰਗਲ ਨੇ ਹੁਕਮ ਕੀਤੇ ਜਾਰੀ
ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਐੱਸ ਐੱਸ ਪੀ ਸੰਧੂ ਨੇ ਦੱਸਿਆ ਕਿ ਐੱਸਪੀ (ਇਨਵੈਸਟੀਗੇਸ਼ਨ) ਰਮਨਿੰਦਰ ਸਿੰਘ, ਡੀ ਐੱਸਪੀ (ਡੀ) ਗੁਰਮੀਤ ਸਿੰਘ ਤੇ ਸੀਆਈਏ ਦੇ ਇੰਸਪੈਕਟਰ ਜਰਨਲ ਸਿੰਘ ਦੀ ਨਿਗਰਾਨੀ ਤਹਿਤ ਪਲਾਨ ਬਣਾ ਕੇ ਐੱਸਆਈ ਲਾਭ ਸਿੰਘ ਸਣੇ ਪੁਲਿਸ ਪਾਰਟੀ ਨੇ ਕਾਰਵਾਈ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਉਰਫ ਸੇਬੀ ਵਾਸੀ ਡੋਗਰਾਂਵਾਲ ਇਕ ਵੱਡਾ ਤਸਕਰ ਹੈ ਤੇ ਦਿੱਲੀ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਵਿਚ ਸਪਲਾਈ ਕਰਦਾ ਹੈ।ਉਸ ਨੂੰ ਰਾਹੁਲ ਤੇ ਅਤੁਲ ਦਿੱਲੀ ਤੋਂ ਸਪਲਾਈ ਦੇਣ ਸੁਭਾਨਪੁਰ ਆਏ ਸਨ। ਸੁਖਦੇਵ ਸਿੰਘ ਨੇ ਸਪਲਾਈ ਤੇ ਪੈਸਿਆਂ ਦੇ ਲੈਣ-ਦੇਣ ਲਈ ਕਸ਼ਮੀਰ ਸਿੰਘ, ਸਵਰਨਰ ਸਿੰਘ ਤੇ ਅਮਨਦੀਪ ਨੂੰ ਸਵਿਫਟ ਕਾਰ ਵਿਚ ਰਮੀਦੀ ਪੁਲ ਕੋਲ ਭੇਜਿਆ ਸੀ ਜਿਨ੍ਹਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰਕੇ ਹੈਰੋਇਨ ਤੇ ਡਰੱਗ ਮਨੀ ਬਰਾਮਦ ਕਰ ਲਈ।
ਵੀਡੀਓ ਲਈ ਕਲਿੱਕ ਕਰੋ -: