ਅੱਤਵਾਦੀਆਂ ਨੇ ਇਕ ਵਾਰ ਫਿਰ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਇਕ ਵਾਰ ਫਿਰ ਫੌਜ ਦੇ ਟਰੱਕ ‘ਤੇ ਹਮਲਾ ਕੀਤਾ। ਇਹ ਘਟਨਾ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੀ ਹੈ। ਫੌਜ ਦੇ ਤਿੰਨ ਜਵਾਨਾਂ ਦੇ ਸ਼ਹੀਦ ਅਤੇ ਤਿੰਨ ਦੇ ਜ਼ਖਮੀ ਹੋਣ ਦੀ ਖਬਰ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਫੌਜ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਚੱਲ ਰਹੀ ਹੈ। ਫੌਜ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਅੱਤਵਾਦੀਆਂ ਨੇ ਫੌਜ ਦੇ ਟਰੱਕ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਇਹ ਪੁੰਛ ਦੇ ਸੂਰਨਕੋਟ ਦੇ ਡੇਰਾ ਕੀ ਗੋਲੀ (ਡੀਕੇਜੀ) ਜੰਗਲੀ ਖੇਤਰ ਤੋਂ ਲੰਘ ਰਿਹਾ ਸੀ।
ਜੰਮੂ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਫੌਜ ਅਤੇ ਪੁਲਿਸ ਦੇ ਸੰਯੁਕਤ ਬਲਾਂ ਨੇ ਬੁੱਧਵਾਰ ਰਾਤ ਤੋਂ ਡੀਕੇਜੀ ਖੇਤਰ ‘ਚ ਅੱਤਵਾਦੀ ਕਾਰਵਾਈ ਸ਼ੁਰੂ ਕੀਤੀ। ਇਸ ਦਿਨ ਫੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਲਾਕੇ ‘ਚ ਵਾਧੂ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਅੱਜ ਅੱਤਵਾਦੀਆਂ ਨੇ ਫੌਜ ਦੇ ਇਕ ਟਰੱਕ ‘ਤੇ ਹਮਲਾ ਕਰ ਦਿੱਤਾ। ਇੱਕ ਮਹੀਨੇ ਦੇ ਅੰਦਰ ਇਸ ਇਲਾਕੇ ਵਿੱਚ ਫੌਜ ਉੱਤੇ ਇਹ ਦੂਜਾ ਅੱਤਵਾਦੀ ਹਮਲਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਿਸ ਇਲਾਕੇ ‘ਚ ਹਮਲਾ ਹੋਇਆ ਸੀ, ਉੱਥੇ ਹੋਰ ਸੈਨਿਕ ਭੇਜੇ ਗਏ ਹਨ। ਗੋਲੀਬਾਰੀ ਹੋ ਰਹੀ ਹੈ।
ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮੁੱਠਭੇੜ ਵੀਰਵਾਰ ਸ਼ਾਮ ਕਰੀਬ 4 ਵਜੇ ਸ਼ੁਰੂ ਹੋਈ ਜਦੋਂ ਪੁੰਛ ਜ਼ਿਲੇ ਦੇ ਸੂਰਨਕੋਟ ਇਲਾਕੇ ‘ਚ ਥੰਨਾਮੰਡੀ ਅਤੇ ਬਫਲਿਆਜ਼ ਖੇਤਰਾਂ ਵਿਚਾਲੇ ਰਾਸ਼ਟਰੀ ਰਾਈਫਲਜ਼ ਦੀਆਂ ਗੱਡੀਆਂ ‘ਤੇ ਹਮਲਾ ਕੀਤਾ ਗਿਆ। ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ 48 ਆਰਆਰ ਅਤੇ 43 ਆਰਆਰ ਦੇ ਜਵਾਨਾਂ ਤੋਂ ਇਲਾਵਾ ਐਂਬੂਲੈਂਸਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਇੱਕ ਖੁਫੀਆ ਅਧਿਕਾਰੀ ਨੇ ਕਿਹਾ, “ਖੇਤਰ ਵਿੱਚ ਜਨਤਕ ਆਵਾਜਾਈ ਨੂੰ ਸੀਮਤ ਕਰ ਦਿੱਤਾ ਗਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਜਵਾਨ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਇਤਿਹਾਸਕ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਲਿਆ ਸੰਨਿਆਸ, ਰੌਂਦੇ ਹੋਏ ਕੀਤਾ ਐਲਾਨ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਰਾਜੌਰੀ ਦੇ ਕਾਲਾਕੋਟ ਵਿੱਚ ਫੌਜ ਦੇ ਵਿਸ਼ੇਸ਼ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਸੀ। ਇਸ ਦੌਰਾਨ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਇਸ ਸਾਲ ਅਪ੍ਰੈਲ ਅਤੇ ਮਈ ਵਿੱਚ ਰਾਜੌਰੀ-ਪੁੰਛ ਖੇਤਰ ਵਿੱਚ ਦੋਹਰੇ ਹਮਲਿਆਂ ਵਿੱਚ 10 ਜਵਾਨ ਸ਼ਹੀਦ ਹੋ ਗਏ ਸਨ। 2003 ਤੋਂ 2021 ਦਰਮਿਆਨ ਇਸ ਖੇਤਰ ਵਿੱਚ ਅੱਤਵਾਦੀਆਂ ਅਤੇ ਫੌਜ ਵਿਚਾਲੇ ਕਈ ਮੁਕਾਬਲੇ ਹੋਏ। ਪਿਛਲੇ ਦੋ ਸਾਲਾਂ ‘ਚ ਇਸ ਖੇਤਰ ‘ਚ ਅੱਤਵਾਦ ਵਿਰੋਧੀ ਮੁਹਿੰਮਾਂ ਦੌਰਾਨ ਫੌਜ ਦੇ 35 ਤੋਂ ਵੱਧ ਜਵਾਨ ਸ਼ਹੀਦ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ : –