ਤੁਸੀਂ ਕਾਰਾਂ ਅਤੇ ਬੱਸਾਂ ਨੂੰ ਕਈ ਵਾਰ ਧੱਕਾ ਲਾਉਂਦੇ ਹੋਏ ਵੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਟਰੇਨ ਨੂੰ ਧੱਕਾ ਮਾਰਦੇ ਦੇਖਿਆ ਹੈ? ਜੇ ਨਹੀਂ ਤਾਂ ਇਨ੍ਹਾਂ ਤਸਵੀਰਾਂ ਨੂੰ ਵੇਖੋ। ਫਿਰ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਮਾਮਲਾ ਕੀ ਹੈ? ਫਿਲਹਾਲ ਇਸ ਦਾ ਵੀਡੀਓ ਇੰਟਰਨੈੱਟ ‘ਤੇ ਜੰਗਲ ਦੀ ਅੱਗ ਵਾਂਗ ਤੇਜ਼ੀ ਨਾਲ ਫੈਲ ਰਿਹਾ ਹੈ। ਵੀਡੀਓ ‘ਚ ਭੀੜ ਨੂੰ ਇਕੱਠੇ ਹੋ ਕੇ ਮੁੰਬਈ ਦੀ ਲੋਕਲ ਟਰੇਨ ਨੂੰ ਧੱਕਾ ਦਿੰਦੇ ਦੇਖਿਆ ਜਾ ਸਕਦਾ ਹੈ। ਪਰ ਜਦੋਂ ਤੁਸੀਂ ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਕਾਰਨ ਜਾਣਦੇ ਹੋ, ਤਾਂ ਤੁਸੀਂ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕੋਗੇ।
ਇਹ ਵੀਡੀਓ ਮੁੰਬਈ ਦੇ ਵਾਸ਼ੀ ਸਟੇਸ਼ਨ ਦੀ ਹੈ, ਜਿੱਥੇ ਟਰੇਨ ਦੇ ਪਹੀਆਂ ਹੇਠ ਆਏ ਇਕ ਨੌਜਵਾਨ ਨੂੰ ਬਚਾਉਣ ਲਈ ਯਾਤਰੀਆਂ ਨੇ ਖੁਦ ਹੀ ਟਰੇਨ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਰੇਨ ‘ਚ ਚੜ੍ਹਦੇ ਸਮੇਂ ਨੌਜਵਾਨ ਫਿਸਲ ਗਿਆ ਅਤੇ ਪਲੇਟਫਾਰਮ ਅਤੇ ਟਰੇਨ ਵਿਚਕਾਰ ਫਸ ਗਿਆ। ਜਿਸ ਤੋਂ ਬਾਅਦ ਉੱਥੇ ਮੌਜੂਦ ਭੀੜ ਨੇ ਇਨਸਾਨੀਅਤ ਦਾ ਪ੍ਰਦਰਸ਼ਨ ਕਰਦੇ ਹੋਏ ਇਕਜੁੱਟ ਹੋ ਕੇ ਨੌਜਵਾਨ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਇਸ ਅਨੋਖੇ ਬਚਾਅ ਕਾਰਜ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ।
ਪਟੜੀ ਪਾਰ ਕਰ ਰਿਹਾ ਇੱਕ ਵਿਅਕਤੀ ਟਰੇਨ ਦੇ ਪਹੀਆਂ ਹੇਠ ਫਸ ਗਿਆ। ਪਨਵੇਲ ਵੱਲ ਜਾ ਰਹੀ ਲੋਕਲ ਨੇ ਐਮਰਜੈਂਸੀ ਬ੍ਰੇਕ ਲਗਾਈ ਪਰ ਵਿਅਕਤੀ ਹੇਠਾਂ ਫਸ ਗਿਆ। ਅਜਿਹੇ ‘ਚ ਉਸ ਨੂੰ ਬਾਹਰ ਕੱਢਣ ਦਾ ਕੋਈ ਰਸਤਾ ਨਹੀਂ ਸੀ। ਫਿਰ ਉਥੇ ਸਾਰੇ ਇਕੱਠੇ ਹੋ ਗਏ ਅਤੇ ਬਾਰਾਂ ਡੱਬਿਆਂ ਨੂੰ ਧੱਕਾ ਦੇ ਕੇ ਪਟੜੀ ਤੋਂ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੰਦੇ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ।
ਇਹ ਵੀ ਪੜ੍ਹੋ : ਸਰੀਰ ‘ਚ ਇਹ ਲੱਛਣ ਦਿਸ ਰਹੇ ਨੇ ਤਾਂ ਹੋ ਗਈ ਏ ਪਾਣੀ ਦੀ ਕਮੀ. ਕਈ ਬੀਮਾਰੀਆਂ ਦਾ ਬਣ ਸਕਦੀ ਏ ਕਾਰਨ
ਮੀਡੀਆ ਰਿਪੋਰਟਾਂ ਮੁਤਾਬਕ ਰੇਲਵੇ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਰੇਲਵੇ ਕਲੋਜ਼ ਸਰਕਟ ਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਨੌਜਵਾਨ ਕਿਸੇ ਹੋਰ ਪਲੇਟਫਾਰਮ ‘ਤੇ ਪਹੁੰਚਣ ਲਈ ਛਾਲ ਮਾਰ ਕੇ ਪਟੜੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਹ ਟਰੇਨ ਦੀ ਲਪੇਟ ‘ਚ ਆ ਗਿਆ।ਰੇਲਵੇ ਨੇ ਯਾਤਰੀਆਂ ਨੂੰ ਆਪਣੀ ਸੁਰੱਖਿਆ ਲਈ ਫੁੱਟ ਓਵਰ ਬ੍ਰਿਜ ਅਤੇ ਅੰਡਰਪਾਸ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –