ਚੰਡੀਗੜ੍ਹ ਸਾਈਬਰ ਸੈੱਲ ਨੇ ਧਨਾਸ ਦੇ ਰਹਿਣ ਵਾਲੇ ਨਵਨੀਤ ਸਾਮਾ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀ ਖਿਲਾਫ ਆਨਲਾਈਨ ਟਰੇਡਿੰਗ ਦੇ ਨਾਂ ‘ਤੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ‘ਚ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਵਨੀਤ ਸਾਮਾ ਨੇ ਦੱਸਿਆ ਕਿ ਉਹ ਧਨਾਸ ਹਾਊਸਿੰਗ ਬੋਰਡ ਸੁਸਾਇਟੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ ਇੱਕ ਜਿਮ ਸੰਚਾਲਕ ਹੈ।
ਮਾਰਚ 2022 ਵਿੱਚ ਉਸ ਨੂੰ 00855716959309 ਤੋਂ ਆਨਲਾਈਨ ਵਪਾਰ ਸੰਬੰਧੀ ਮੈਸੇਜ ਮਿਲਣੇ ਸ਼ੁਰੂ ਹੋਏ। ਉਸ ਨੂੰ ਲੱਗਾ ਕਿ ਉਹ ਇਸ ਤੋਂ ਪੈਸੇ ਕਮਾ ਸਕਦਾ ਹੈ ਅਤੇ ਫਿਰ ਉਸ ਨੇ ਉਨ੍ਹਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਸ ਨੂੰ 001213559920 ਨੰਬਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਉਸ ਨੰਬਰ ‘ਤੇ ਚੈਟਿੰਗ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Google Maps ‘ਤੇ ਪਾਓ ਆਪਣੇ ਘਰ, ਦਫਤਰ ਜਾਂ ਦੁਕਾਨ ਦਾ Adress, ਇਹ ਹੈ ਤਰੀਕਾ
ਇਸ ਤੋਂ ਬਾਅਦ ਉਸ ਨੇ ਉਸ ਨੂੰ ਵਪਾਰ ਲਈ ਇੱਕ ਸਾਈਟ ਦਾ ਲਿੰਕ ਦਿੱਤਾ ਜਿਸ ‘ਤੇ ਉਸ ਨੇ ਮੇਰਾ ਖਾਤਾ ਬਣਾਇਆ ਅਤੇ ਮੈਨੂੰ ਉਸ ਨੂੰ ਏਯੂ ਸਮਾਲ ਫਾਈਨਾਂਸ ਦਾ ਅਕਾਊਂਟ ਨੰਬਰ ਦਿੱਤਾ, ਜਿਸ ‘ਤੇ ਉਸ ਨੇ ਆਪਣੇ PNB ਖਾਤੇ ‘ਚੋਂ 39,950 ਰੁਪਏ ਜਮ੍ਹਾ ਕਰਵਾਏ, ਇਸ ਤਰ੍ਹਾਂ ਕਰਦੇ ਹੋਏ ਉਸ ਨੇ ਕਈ ਵਾਰ ਪੈਸੇ ਜਮ੍ਹਾ ਕਰਵਾਏ। 14. 71,493 ਰੁਪਏ ਦਾ ਪੇਮੈਂਟ ਹੋਣ ਤੋਂ ਬਾਅਦ ਉਸ ਨੇ ਅਕਾਊਂਟ ਬੰਦ ਕਰ ਦਿੱਤਾ ਅਤੇ ਜਦੋਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ।
ਵੀਡੀਓ ਲਈ ਕਲਿੱਕ ਕਰੋ -: