ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿਰਸ਼ ਦੇਸ਼ ਦੇ ਹੀ ਨਹੀਂ ਸਗੋਂ ਵਿਦੇਸ਼ ਦੇ ਲੋਕਾਂ ਵਿੱਚ ਵੀ ਆਸਥਾ ਦਾ ਕੇਂਦਰ ਹੈ। ਦੂਰੋਂ-ਦੂਰੋਂ ਲੋਕ ਇਥੇ ਨਤਮਸਤਕ ਹੋਣ ਆਉਂਦੇ ਹਨ ਪਰ ਇਸ ਦੀ ਤਾਜ਼ਾ ਮਿਸਾਲ ਇਸ ਵਿਦੇਸ਼ੀ ਬੰਦੇ ਨੂੰ ਵੇਖ ਕੇ ਪਤਾ ਲੱਗਦੀ ਹੈ, ਜੋਕਿ ਜਰਮਨ ਤੋਂ ਹਜ਼ਾਰਾਂ ਕਿਲੋਮੀਟਰ ਸਾਈਕਲ ‘ਤੇ ਸਫਰ ਤੈਅ ਕਰਕੇ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚਿਆ। ਉਸ ਨੇ ਗੁਰੂਘਰ ਦੇ ਦਰਸ਼ਨ ਕਰਨ ਮਗਰੋਂ ਗੁਰੂ ਦਾ ਲੰਗਰ ਛੱਕਿਆ।
ਸ੍ਰੀ ਦਰਬਾਰ ਸਾਹਿਬ ਪਹੁੰਚਣ ਦੀ ਖੁਸ਼ੀ ਇਸ ਵਿਦੇਸ਼ੀ ਬੰਦੇ ਦੇ ਮੂੰਹ ‘ਤੇ ਸਾਫ-ਸਾਫ ਵਿਖਾਈ ਦੇ ਰਹੀ ਸੀ। ਉਸ ਨੇ ਬਹੁਤ ਹੀ ਖੁਸ਼ੀ ਨਾਲ ਸਭ ਤੋਂ ਪਹਿਲਾਂ ‘ਸਤਿ ਸ੍ਰੀ ਅਕਾਲ ਅੰਮ੍ਰਿਤਰਸਰ’ ਬੋਲਿਆ। ਉਸ ਨੇ ਕਿਹਾ ਕਿ ਅਖੀਰ ਉਹ ਅੰਮ੍ਰਿਤਸਰ ਪਹੁੰਚ ਹੀ ਗਿਆ। ਉਸ ਨੇ ਦੱਸਿਆ ਕਿ ਉਹ 205 ਦਿਨਾਂ ‘ਚ 10,500 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਾਰਤ ਪਹੁੰਚਿਆ ਹੈ।
ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਪੁਰੋਹਿਤ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਉਸ ਨੇ ਕਿਹਾ ਉਸ ਨੇ ਆਪਣੀ ਜ਼ਿੰਦਗੀ ਵਿੱਚ ਇੰਨਾ ਵੱਡਾ ਮੰਦਰ ਕਿਤੇ ਨਹੀਂ ਵੇਖਿਆ। ਉਸ ਨੇ ਦੱਸਿਆ ਕਿ ਉਹ ਇੱਕ ਉਦੇਸ਼ ਨਾਲ ਸਾਈਕਲ ‘ਤੇ ਸਫਰ ਕਰ ਰਿਹਾ ਹੈ ਕਿ ਉਹ ਲੋਕਾਂ ਨੂੰ ਸੰਦੇਸ਼ ਦੇ ਸਕੇ ਕਿ ਸਾਰਿਆਂ ਨੂੰ ਮਿਲ ਕੇ ਮਿੱਟੀ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”