ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਫਲੋਰਿਡਾ ਦੀ ਇਕ ਅਦਾਲਤ ਨੇ ਇਸ ਲਈ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਤੇ ਉਸ ਦੀ ਪਤਨੀ ਕੇਰਲ ਦੇ ਰਹਿਣ ਵਾਲੇ ਹਨ। ਮਹਿਲਾ ਅਮਰੀਕਾ ਦੇ ਇਕ ਹਸਪਤਾਲ ਵਿਚ ਨਰਸ ਦਾ ਕੰਮ ਕਰਦੀ ਸੀ। ਉਸ ਨੇ ਪਹਿਲਾਂ ਪਤਨੀ ‘ਤੇ 17 ਵਾਰ ਚਾਕੂ ਨਾਲ ਵਾਰ ਕੀਤੇ ਫਿਰ ਡੈੱਡ ਬਾਡੀ ‘ਤੇ ਕਾਰ ਚੜ੍ਹਾ ਦਿੱਤੀ।
ਘਟਨਾ 2020 ਦੀ ਹੈ। ਮੁਲਜ਼ਮ ਫਿਲਿਪ ਮੈਥਿਊ ਨੇਆਪਣੀ ਪਤਨੀ ਮੇਰਿਨ ਜਾਇ ਨੂੰ 17 ਵਾਰ ਚਾਕੂ ਨਾਲ ਵਾਰ ਕੀਤੇ ਤੇ ਫਿਰ ਘਟਨਾ ਵਾਲੀ ਥਾਂ ਤੋਂ ਭਜਣ ਤੋਂ ਪਹਿਲਾਂ ਉਸ ਦੀ ਡੈੱਡ ਬਾਡੀ ‘ਤੇ ਕਾਰ ਚੜ੍ਹਾ ਦਿੱਤੀ। ਕੇਰਲ ਦੇ ਕੋਟਾਯਮ ਦੀ ਰਹਿਣ ਵਾਲੀ ਜਾਇ ਹਸਪਤਾਲ ਤੋਂ ਬਾਹਰ ਆ ਰਹੀ ਸੀ। ਉਹ ਹਸਪਤਾਲ ਵਿਚ ਨਰਸ ਦਾ ਕੰਮ ਕਰਦੀ ਸੀ। ਇਹ ਘਟਨਾ ਉਦੋਂ ਵਾਪਰੀ। ਮੈਥਿਊ ਵੀ ਕੇਰਲ ਦਾ ਮੂਲ ਵਾਸੀ ਹੈ।
ਜਾਇ ਨੇ ਦਮ ਤੋੜਨ ਤੋਂ ਪਹਿਲਾਂ ਹਮਲਾਵਰ ਦੀ ਪਛਾਣ ਦਾ ਖੁਲਾਸਾ ਕੀਤਾ ਜਿਸ ਦੇ ਬਾਅਦ ਪਤੀ ਮੈਥਿਊ ਦੀ ਗ੍ਰਿਫਤਾਰੀ ਹੋ ਸਕੀ। 3 ਨਵੰਬਰ ਨੂੰ ਮੈਥਿਊ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦੇ ਕਤਲ ਦੀ ਗੱਲ ਕਬੂਲੀ। ਸਾਰੇ ਸਬੂਤ ਆਪਣੇ ਖਿਲਾਫ ਪਾਏ ਜਾਣ ‘ਤੇ ਉਸ ਦੀ ਰਿਹਾਈ ਦੀ ਕੋਈ ਸੰਭਾਵਨਾ ਨਹੀਂ ਸੀ। ਕੋਰਟ ਨੇ ਉਸ ਨੂੰ ਹੱਤਿਆਕਾਂਡ ਦਾ ਦੋਸ਼ੀ ਪਾਏ ਜਾਣ ‘ਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਥਿਆਰ ਰੱਖਣ ਦੇ ਦੋਸ਼ ਵਿਚ ਵਾਧੂ 5 ਸਾਲ ਦੀ ਸਜ਼ਾ ਵੀ ਮਿਲੀ।
ਇਹ ਵੀ ਪੜ੍ਹੋ : ਰਿਸ਼ਵਤ ਲੈਂਦਿਆਂ SHO ਮਾਹਿਲਪੁਰ ਦੀ ਵੀਡੀਓ ਹੋਈ ਵਾਇਰਲ, ਐੱਸਐੱਸਪੀ ਨੇ ਕੀਤਾ ਲਾਈਨ ਹਾਜ਼ਰ
ਰਿਪੋਰਟ ਮੁਤਾਬਕ ਜਾਇ ਆਪਣੇ ਪਤੀ ਮੈਥਿਊ ਨਾਲ ਆਪਣਾ ਰਿਸ਼ਤਾ ਖਤਮ ਕਰਨ ਦੀ ਯੋਜਨਾ ਬਣਾ ਰਹੀ ਸੀ ਜਿਸ ਨਾਲ ਮੈਥਿਊ ਉਸ ਤੋਂ ਨਾਰਾਜ਼ ਸੀ। ਮੈਥਿਊ ਨੇ ਜਾਇ ਦੇ ਤਲਾਕ ਲੈਣ ਤੋਂ ਪਹਿਲਾਂ ਉਸ ਦੀ ਹੱਤਿਆ ਦਾ ਪਲਾਨ ਬਣਾ ਲਿਆ।
ਵੀਡੀਓ ਲਈ ਕਲਿੱਕ ਕਰੋ : –