ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਸਥਿਤ ਅਖਾੜਾ ਨਹਿਰ ‘ਤੇ ਪੁੱਤ ਦੇ ਜੰਮੇ ਦੀ ਸੁੱਖਣਾ ਪੂਰੀ ਕਰਨ ਗਿਆ ਪਿਤਾ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਨਹਿਰ ਦੇ ਕੰਢੇ ਤੋਂ ਬੰਦੇ ਦੀ ਬਾਈਕ, ਚੱਪਲਾਂ ਅਤੇ ਭਾਂਡੇ ਮਿਲਣ ਕਰਕੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਨਹਿਰ ‘ਚ ਰੁੜ੍ਹ ਗਿਆ ਹੈ। ਗੋਤਾਖੋਰਾਂ ਨੇ ਲਾਪਤਾ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਜਗਰਾਓਂ ਦੇ ਫਿਲੀ ਗੇਟ ਇਲਾਕੇ ਦੇ ਰਹਿਣ ਵਾਲੇ ਮਨਜੀਤ ਸਿੰਘ ਮਨੀ ਦੇ ਘਰ ਪੁੱਤਰ ਨੇ ਜਨਮ ਲਿਆ। ਰੀਤੀ-ਰਿਵਾਜਾਂ ਮੁਤਾਬਕ 13ਵੇਂ ਜਨਮ ਦਿਨ ‘ਤੇ ਘਰ ‘ਚ ਇਕ ਸਮਾਰੋਹ ਕਰਾਇਆ ਗਿਆ। ਮਿੱਠੇ ਚੌਲ ਤਿਆਰ ਕਰਕੇ ਨਹਿਰ ਦੇ ਕੰਢੇ ਪ੍ਰਸ਼ਾਦ ਵਜੋਂ ਚੜ੍ਹਾਏ ਜਾਣੇ ਸਨ। ਨਹਿਰ ਦੇ ਕੰਢੇ ਮੱਥਾ ਟੇਕਣਾ ਸੀ।
ਇਸ ਸੁੱਖਣਾ ਨੂੰ ਪੂਰਾ ਕਰਨ ਲਈ ਮਨਜੀਤ ਸਿੰਘ ਮਨੀ ਪ੍ਰਸ਼ਾਦ ਲੈ ਕੇ ਬਾਈਕ ‘ਤੇ ਘਰੋਂ ਨਿਕਲਿਆ। ਕਾਫੀ ਦੇਰ ਤੱਕ ਵਾਪਸ ਨਹੀਂ ਪਰਤਿਆ। ਜਦੋਂ ਪਰਿਵਾਰ ਵਾਲੇ ਉਸ ਨੂੰ ਲੱਭਦੇ ਨਹਿਰ ਕੰਢੇ ਪੁੱਜੇ ਤਾਂ ਦੇਖਿਆ ਕਿ ਮੋਟਰਸਾਈਕਲ ਉਥੇ ਖੜ੍ਹਾ ਸੀ। ਮਨਜੀਤ ਦੀਆਂ ਚੱਪਲਾਂ ਅਤੇ ਪ੍ਰਸ਼ਾਦ ਵਾਲਾ ਭਾਂਡਾ ਨਹਿਰ ਦੇ ਕੰਢੇ ਪਿਆ ਸੀ, ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਹ ਨਹਿਰ ਵਿੱਚ ਰੜ ਗਿਆ ਹੈ। ਇਸ ਮਗਰੋਂ ਗੋਤਾਖੋਰਾਂ ਦੀ ਮਦਦ ਨਾਲ ਮਨਜੀਤ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਕਪੂਰਥਲਾ, ਜਲੰਧਰ ਸਣੇ ਪੰਜਾਬ ਦੇ ਇਨ੍ਹਾਂ 7 ਜ਼ਿਲ੍ਹਿਆਂ ‘ਚ ਪਏਗਾ ਮੀਂਹ, ਅਲਰਟ ਜਾਰੀ
ਪੁੱਤ ਦੇ ਜਨਮ ਤੋਂ ਬਾਅਦ ਮਨਜੀਤ ਸਿੰਘ ਮਨੀ ਦੇ ਘਰ ਖੁਸ਼ੀ ਦਾ ਮਾਹੌਲ ਸੀ, ਪਰ ਮਨਜੀਤ ਦੇ ਲਾਪਤਾ ਹੋਣ ਤੋਂ ਬਾਅਦ ਘਰ ਵਿੱਚ ਮਾਤਮ ਦਾ ਮਾਹੌਲ ਬਣ ਗਿਆ। ਇਸ ਦੌਰਾਨ ਜਦੋਂ ਮਨਜੀਤ ਦੀ ਮਾਂ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: