manish acharya complaint producers: ਸਾਲ 2019 ਵਿੱਚ ਰਿਲੀਜ਼ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ‘ਪੀਐਮ ਨਰਿੰਦਰ ਮੋਦੀ’ ਫਿਲਮ ਵਿੱਚ ਇੱਕ ਨਹੀਂ ਬਲਕਿ ਤਿੰਨ ਨਿਰਮਾਤਾਵਾਂ ਨੇ ਆਪਣਾ ਪੈਸਾ ਲਗਾਇਆ ਸੀ। ਅਜਿਹੇ ‘ਚ ਹੁਣ ਇਸ ਨਾਲ ਜੁੜੀ ਇਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਫਿਲਮ ਦੇ ਇਕ ਨਿਰਮਾਤਾ ਆਚਾਰੀਆ ਮਨੀਸ਼ ਨੇ ਦੂਜੇ ਨਿਰਮਾਤਾ ਆਨੰਦ ਪੰਡਿਤ ਅਤੇ ਸੰਦੀਪ ਸਿੰਘ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ ਅਚਾਰੀਆ ਮਨੀਸ਼ ਨੇ ਦੋਵਾਂ ਖਿਲਾਫ ਪੁਲਸ ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
)
manish acharya complaint producers
ਅਚਾਰੀਆ ਮਨੀਸ਼ ਦੀ ਸ਼ਿਕਾਇਤ ਅਨੁਸਾਰ ਆਨੰਦ ਪੰਡਿਤ ਅਤੇ ਸੰਦੀਪ ਸਿੰਘ ਨੇ ਉਸ ਨਾਲ 14 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਉਸਨੇ ਸ਼ਿਕਾਇਤ ਵਿੱਚ ਦੱਸਿਆ ਕਿ ਸੰਦੀਪ ਸਿੰਘ ਅਤੇ ਆਨੰਦ ਪੰਡਿਤ ਨੇ ਸਾਲ 2019 ਵਿੱਚ ਪੀਐਮ ਮੋਦੀ ਦੀ ਬਾਇਓਪਿਕ ਵਿੱਚ ਨਿਵੇਸ਼ ਕਰਨ ਲਈ ਉਸ ਨਾਲ ਸੰਪਰਕ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਿਵੇਸ਼ ਦੀ ਵਸੂਲੀ ਲਈ ਪਹਿਲੇ ਰਿਕਵਰੀ ਅਧਿਕਾਰ ਮਿਲਣਗੇ। ਆਨੰਦ ਅਤੇ ਸੰਦੀਪ ਦੇ ਇਸ ਭਰੋਸੇ ਤੋਂ ਬਾਅਦ ਅਚਾਰੀਆ ਮਨੀਸ਼ ਨੇ ਫਿਲਮ ਵਿੱਚ 14 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਇੱਕ ਵੱਡਾ ਕਰਜ਼ਾ ਲਿਆ। ਆਚਾਰੀਆ ਮਨੀਸ਼ ਨੇ ਇਹ ਵੀ ਕਿਹਾ ਹੈ ਕਿ ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਤਾਂ ਇਸ ਨੇ 32 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਦੇ ਬਾਵਜੂਦ ਆਨੰਦ ਪੰਡਿਤ ਨੇ ਕਥਿਤ ਤੌਰ ’ਤੇ ਉਨ੍ਹਾਂ ਦਾ ਬਕਾਇਆ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਆਨੰਦ ਨੇ ਕਥਿਤ ਤੌਰ ‘ਤੇ ਉਸ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ –


ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ like ਤੇ See first ਕਰੋ
ਆਚਾਰੀਆ ਮਨੀਸ਼ ਨੇ ਇਹ ਸ਼ਿਕਾਇਤ ਮੁਹਾਲੀ ਵਿੱਚ ਦਰਜ ਕਰਵਾਈ ਹੈ। ਜਿੱਥੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਅਚਾਰੀਆ ਨੇ ਕਿਹਾ ਹੈ ਕਿ ਆਨੰਦ ਪੰਡਿਤ ਨੇ ਕਥਿਤ ਤੌਰ ‘ਤੇ ਝੂਠੇ ਭਰੋਸੇ ‘ਤੇ ਫ਼ਿਲਮ ‘ਚ ਵੱਡੀ ਰਕਮ ਨਿਵੇਸ਼ ਕਰਨ ਲਈ ਪ੍ਰੇਰਿਆ ਸੀ। ਜੇਕਰ ਫਿਲਮ ‘ਪੀਐੱਮ ਨਰਿੰਦਰ ਮੋਦੀ ‘ ਦੀ ਗੱਲ ਕਰੀਏ ਤਾਂ ਇਹ ਸਾਲ 2019 ‘ਚ ਰਿਲੀਜ਼ ਹੋਈ ਸੀ। ਜਿਸ ‘ਚ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਨੇ ਪੀ.ਐੱਮ ਮੋਦੀ ਦੀ
ਭੂਮਿਕਾ ਨਿਭਾਈ ਹੈ। ਫਿਲਮ ‘ਚ ਉਨ੍ਹਾਂ ਦੇ ਕੰਮ ਦੀ ਵੀ ਕਾਫੀ ਤਾਰੀਫ ਹੋਈ ਸੀ। ਵਿਵੇਕ ਨੇ ਫਿਲਮ ‘ਚ ਆਪਣੀ ਭੂਮਿਕਾ ਨੂੰ ਬਿਹਤਰੀਨ ਬਣਾਉਣ ਲਈ ਕਾਫੀ ਮਿਹਨਤ ਕੀਤੀ ਸੀ। ਜੋ ਸਕਰੀਨ ‘ਤੇ ਸਾਫ ਦਿਖਾਈ ਦੇ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਅਦਾਕਾਰ ਲੰਬੇ ਸਮੇਂ ਤੋਂ ਪਰਦੇ ਤੋਂ ਦੂਰੀ ਬਣਾ ਰਹੇ ਹਨ। ਹਾਲਾਂਕਿ ਵਿਵੇਕ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ।