ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜਲੰਧਰ ਤੋਂ 165 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ। ਇਸ ਦੇ ਨਾਲ ਲਹੀ ਹੁਣ ਪੂਰੇ ਸੂਬੇ ‘ਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 829 ਹੋ ਗਈ ਹੈ। ਸੀ.ਐੱਮ. ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਿਹਤ ਪੱਖੋਂ ਹਰ ਸਹੂਲਤ ਦੇਣ ਲਈ ਸਾਡੀ ਸਰਕਾਰ ਵਚਨਬੱਧ ਹੈ। ਸਾਡਾ ਮਕਸਦ ਹੈ ਕਿ ਕੋਈ ਵੀ ਪੰਜਾਬੀ ਇਲਾਜ ਤੋਂ ਵਾਂਝਾ ਨਾ ਰਹੇ।
ਸੀ.ਐੱਮ. ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੇ ਨਾਲ-ਨਾਲ ਹਸਪਤਾਲਾਂ ਨੂੰ ਵੀ ਅਪਡੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਸਰਕਾਰੀ ਹਸਪਤਾਲ ਦੇ ਅੰਦਰੋਂ ਹੀ ਐਕਸ-ਰੇ, ਅਲਟਰਾਸਾਊਂਡ ਅਤੇ ਦਵਾਈਆਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਹੁਣ ਮਰੀਜ਼ਾਂ ਨੂੰ ਬਾਹਰ ਖੱਜਲ-ਖੁਆਰ ਨਹੀਂ ਹੋਣਾ ਪੈ ਰਿਹਾ। ਉਨ੍ਹਾਂ ਕਿਹਾ ਕਿ ਕੋਈ ਵੀ ਦਵਾਈ ਅਜਿਹੀ ਨਹੀਂ ਜੋ ਹਸਪਤਾਲ ਦੇ ਅੰਦਰੋਂ ਨਾ ਮਿਲੇ। ਜੇਕਰ ਅਜਿਹੀ ਕੋਈ ਲੋੜ ਪੈਂਦੀ ਵੀ ਹੈ ਤਾਂ ਡਾਕਟਰ ਖੁਦ ਉਹ ਦਵਾਈ ਮੁਹੱਈਆ ਕਰਾਉਣਗੇ, ਇਸ ਲਈ ਮਰੀਜ਼ ਨੂੰ ਨਹੀਂ ਜਾਣਾ ਪਏਗਾ।
ਇਹ ਵੀ ਪੜ੍ਹੋ : ਹਸਪਤਾਲ ‘ਚ ‘ਚ ਦਾਖ਼ਲ ਮੁੰਡੇ ਨੂੰ ਡਾਕਟਰਾਂ ਸਾਹਮਣੇ ਸ਼ਰੇਆਮ ਕੁੱਟਿਆ, ਸਾਰੀ ਘਟਨਾ CCTV ‘ਚ ਕੈਦ
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਲਟਰਾਸਾਊਂਡ, ਐਕਸ-ਰੇ ਵੀ ਬਾਹਰੋਂ ਕਰਾਉਣਾ ਪੈਂਦਾ ਹੈ ਤਾਂ ਉਹ ਵੀ ਸਰਕਾਰ ਨੇ ਪ੍ਰਾਈਵੇਟ ਕਲੀਨਿਕਾਂ ਨਾਲ ਟਾਈ-ਅਪ ਕਰ ਲਿਆ, ਉਹ ਐਕਸ-ਰੇ ਕਰਕੇ ਦੇਣਗੇ, ਉਸ ਦੇ ਲਈ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕਲੀਨਿਕ ਖੋਲ੍ਹਣ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।