ਪੋਪਲੂਰ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ Telegram ਨੇ ਇਕੱਠੇ ਬਹੁਤ ਸਾਰੇ ਫੀਚਰ ਜਾਰੀ ਕੀਤੇ ਹਨ। ਨਵੇਂ ਅਪਡੇਟ ਨਾਲ ਟੈਲੀਗ੍ਰਾਮ ਵਿਚ ਬਹੁਤ ਸਾਰੇ ਫੀਚਰਸ ਸ਼ਾਮਲ ਹਨ ਜਿਨ੍ਹਾਂ ਵਿਚ ਸਟੋਰੀਜ ਰੀ-ਪੋਸਟ ਤੋਂ ਲੈ ਕੇ ਪ੍ਰੋਫਾਈਲ ਕਲਰ ਚੇਂਜ ਕਰਨ ਦਾ ਦਾ ਫੀਚਰ ਸ਼ਾਮਲ ਹੈ।
ਨਵੇਂ ਅਪਡੇਟ ਦੇ ਬਾਅਦ ਤੁਸੀਂ ਟੈਲੀਗ੍ਰਾਮ ਸਟੋਰੀਜ ਨੂੰ ਰੀਪੋਸਟ ਕਰ ਸਕੋਗੇ। ਇਸ ਤੋਂ ਇਲਾਵਾ ਤੁਸੀਂ ਕਿਸੇ ਸਟੋਰੀਜ ਨੂੰ ਰਿਪਲਾਈ ਕਰਨ ਲਈ ਵੀਡੀਓ ਮੈਸੇਜ ਦਾ ਵੀ ਇਸਤੇਮਾਲ ਕਰ ਸਕੋਗੇ। ਤੁਸੀਂ ਆਪਣੇ ਦੋਸਤਾਂ ਤੇ ਚੈਨਲ ਦੀਆਂ ਸਟੋਰੀਆਂ ਨੂੰ ਰਿਪੋਸਟ ਕਰ ਸਕੋਗੇ।
ਸਟੋਰੀਜ ਨੂੰ ਰੀਪੋਸਟ ਕਰਦੇ ਸਮੇਂ ਤੁਸੀਂ ਟੈਕਸਟ, ਇਮੋਜੀ ਤੇ ਕਸਟਮ ਡਰਾਇੰਗ ਦਾ ਵੀ ਇਸਤੇਮਾਲ ਕਰ ਸਕੋਗੇ। ਟੈਲੀਗ੍ਰਾਮ ਨੇ ਪ੍ਰੀਮੀਅਮ ਯੂਜਰਸ ਲਈ ਪ੍ਰੋਫਾਈਲ ਪੇਜ ਦੇ ਬੈਕਗਰਾਊਂਡ ਦੇ ਕਲਰ ਨੂੰ ਚੇਜ਼ ਕਰਨ ਦਾ ਵੀ ਅਪਡੇਟ ਜਾਰੀ ਕੀਤਾ ਹੈ। ਨਵੇਂ ਅਪਡੇਟ ਦੇ ਬਾਅਦ ਥੀਮ ਨੂੰ ਵੀ ਬਦਲਿਆ ਜਾ ਸਕੇਗਾ।
ਇਹ ਵੀ ਪੜ੍ਹੋ : ਹਰਿਆਣਾ ‘ਚ ਅਨੋਖਾ ਮਾਮਲਾ: ਫੌਜੀ ਦੀ ਜਗ੍ਹਾ ਰਿਕਾਰਡ ‘ਚ ਬਜ਼ੁਰਗ ਨੂੰ ਮ.ਰਿਆ ਦਿਖਾਇਆ, ਇੰਝ ਮਿਲਿਆ ਜ਼ਿੰਦਾ ਹੋਣ ਦਾ ਸਬੂਤ
ਜੇਕਰ ਤੁਸੀਂ ਇਕ ਪ੍ਰੀਮੀਅਮ ਯੂਜ਼ਰ ਨਹੀਂ ਹੋ ਤਾਂ ਤੁਸੀਂ ਸਟੋਰੀਜ ਦੇਖ ਸਕੋਗੇ, ਕਸਟਮ ਇਮੋਜੀ ਦੇ ਨਾਲ ਚੈਨਲ ਦੇ ਮੈਸੇਜ ‘ਤੇ ਰਿਐਕਸ਼ਨ ਦੇ ਸਕੋਗੇ, ਹਾਲਾਂਕਿ ਇਹ ਤਾਂ ਹੀ ਸੰਭਵ ਹੋਵੇਗਾ ਜਦੋਂ ਤੁਸੀਂ ਕਿਸੇ ਚੈਨਲ ਨੂੰ ਫਾਲੋ ਕਰੋਗੇ। ਨਵੇਂ ਅਪਡੇਟ ਆਈਓਐੱਸ ਤੇ ਐਂਡ੍ਰਾਇਡ ਜਲਦ ਹੀ ਰਿਲੀਜ਼ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –