ਅੰਮ੍ਰਿਤਸਰ : ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਆਕਾਸ਼ ਐਵੇਨਿਊ ਵਿਚ ਫਰਨੀਚਰ ਕਾਰੋਬਾਰੀ ਦੇ ਘਰ ਵਿਚ ਵੜ ਕੇ ਲੁੱਟ ਕਰਨ ਵਾਲੇ ਮਾਸਟਰਮਾਈਂਡ ਸਣੇ 4 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਲੁੱਟ ਦੇ 1.5 ਲੱਖ ਰੁਪਏ ਵਿਚੋਂ 50,000 ਰੁਪਏ, ਵਾਰਦਾਤ ਵਿਚ ਇਸਤੇਮਾਲ ਪਿਸਤੌਲ, ਪੰਜ ਕਾਰਤੂਸ, ਕਾਰ ਤੇ ਬਾਈਕ ਬਰਾਮਦ ਕਰ ਲਈ।
ਮੁਲਜ਼ਮਾਂ ਦੀ ਪਛਾਣ ਲੋਹਾਰਕਾ ਰੋਡ ਸਥਿਤ ਸਿਲਵਰ ਓਕ ਵਾਸੀ ਅਮਨਪ੍ਰੀਤ ਸਿੰਘ ਉਰਫ ਐੱਮਪੀ, ਗੁਰਦਾਸਪੁਰ ਦੇ ਪਿੰਡ ਭਗਾਨਪੁਰਾ ਵਾਸੀ ਸੁਖਨੂਰ ਸਿੰਘ ਉਰਫ ਸੁੱਖ, ਭਗਵਾਨਪੁਰਾ ਪਿੰਡ ਵਾਸੀ ਪ੍ਰਭਜੋਤ ਸਿੰਘ ਉਰਫ ਪ੍ਰਭ ਤੇ ਪਠਾਨਕੋਟ ਦੇ ਜੁਗਿਆਲ ਵਾਸੀ ਜਗਜੀਤ ਸਿੰਘ ਉਰਫ ਜੱਗਾ ਵਜੋਂ ਹੋਈ ਹੈ।
ਏਡੀਸੀਪੀ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਮਾਮਲੇ ਦਾ ਮਾਸਟਰਮਾਈਂਡ ਅਮਰਪ੍ਰੀਤ ਸਿੰਘ ਉਰਫ ਐੱਮਪੀ ਹੈ।ਉਹ ਪੇਸ਼ੇ ਤੋਂ ਸਰਕਾਰੀ ਅਧਿਆਪਕ ਹੈ। ਪੰਕਜ ਅਗਰਵਾਲ ਪੀੜਤ ਦਾ ਗੁਆਂਡੀ ਸੀ। ਪੰਕਜ ਦਾ ਫਰਨੀਚਰ ਦਾ ਕਾਰੋਬਾਰ ਹੈ ਤੇ ਉਨ੍ਹਾਂ ਦਾ ਇਲਾਕੇ ਵਿਚ ਕਾਫੀ ਨਾਮ ਹੈ। ਸਰਕਾਰੀ ਟੀਚਰ ਅਮਨਪ੍ਰੀਤ ਸਿੰਘ ਜਾਣਦਾ ਸੀ ਕਿ ਪੰਕਜ ਦੇ ਘਰ ਵਿਚ ਕਾਫੀ ਪੈਸਾ ਤੇ ਗਹਿਣੇ ਮਿਲ ਸਕਦੇ ਹਨ।ਇਸ ਦੇ ਬਾਅਦ ਉਸ ਨੇ ਆਪਣੇ ਤਿੰਨਾਂ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਸਾਜਿਸ਼ ਰਚੀ।
ਇਹ ਵੀ ਪੜ੍ਹੋ : ਪੰਜਾਬ ‘ਚ 5ਵੀਂ ਜਮਾਤ ਤੱਕ ਦੇ ਬੱਚਿਆਂ ਦੇ ਸਕੂਲ 20 ਜਨਵਰੀ ਤੱਕ ਰਹਿਣਗੇ ਬੰਦ, 6ਵੀਂ ਤੋਂ 10ਵੀਂ ਤੱਕ ਰਹੇਗੀ ਇਹ ਟਾਈਮਿੰਗ
ਮੁਲਜ਼ਮਾਂ ਨੇ 4 ਜਨਵਰੀ ਨੂੰ ਪੰਕਜ ਅਗਰਵਾਲ ਦੇ ਘਰ ਵਿਚ ਵੜ ਕੇ ਪਰਿਵਾਰ ਨੂੰ ਬੰਧਕ ਬਣਾ ਕੇ ਉਥੋਂ ਡੇਢ ਲੱਖ ਰੁਪਏ, ਸੋਨੇ ਦੇ ਗਹਿਣੇ ਤੇ ਕੀਮਤੀ ਸਾਮਾਨ ਲੁੱਟਿਆ ਸੀ। ਏਡੀਸੀਪੀ ਨੇ ਦੱਸਿਆ ਕਿ ਘਟਨਾ ਦੇ ਬਾਅਦ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਕਿਉਂਕਿ ਵਾਰਦਾਤ ਦੇ ਸਮੇਂ ਇਲਾਕੇ ਵਿਚ ਧੁੰਦ ਪੈ ਰਹੀ ਸੀ।ਇਸ ਕਾਰਨ ਮੁਲਜ਼ਮ ਕਿਥੇ ਭੱਜੇ ਹਨ… ਇਹ ਪਤਾ ਨਹੀਂ ਲੱਗ ਸਕਿਆ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”