ਕੁਰੂਕਸ਼ੇਤਰ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਗੁਰਨਾਮ ਸਿੰਘ ਚਢੂਨੀ ਦੀ ਅਗਵਾਈ ਵਿਚ ਹੋਣ ਜਾ ਰਹੀ ਹੈ। ਕਿਸਾਨਾਂ ਦੇ ਸਮਰਥਨ ਵਿਚ ਅੱਜ ਸੂਬੇ ਭਰ ਵਿਚ ਟੋਲ ਫ੍ਰੀ ਕੀਤੇ ਗਏ ਹਨ। ਅੱਜ ਦੀਬੈਠਕ ਵਿਚ ਅੰਦੋਲਨ ਨੂੰ ਲੈ ਕੇ ਵੱਡੇ ਫੈਸਲੇ ਲਏ ਜਾ ਸਕਦੇ ਹਨ। ਹਾਲਾਂਕਿ ਅੱਜ ਕੇਂਦਰੀ ਮੰਤਰੀਆਂ ਨਾਲ ਚੰਡੀਗੜ੍ਹ ਵਿਚ ਕਿਸਾਨਾਂ ਦੀ ਚੌਥੇ ਗੇੜ ਦੀਗੱਲਬਾਤ ਵੀ ਹੋਣੀ ਹੈ।
ਭਾਕਿਯੂ ਦੀ ਸੂਬਾ ਪੱਧਰੀ ਬੈਠਕ ਦੁਪਹਿਰ ਨੂੰ ਬ੍ਰਹਮਸਰੋਵਰ ‘ਤੇ ਹੋਵੇਗੀ। ਬੈਠਕ ਵਿਚ ਕਿਸਾਨ ਅੰਦੋਲਨ ਦੇ ਮੌਜੂਦਾ ਹਾਲਾਤ, ਸਹਿਯੋਗ ਆਦਿ ‘ਤੇ ਚਰਚਾ ਦੇ ਬਾਅਦ ਅੱਗੇ ਦੀ ਰਣਨੀਤੀ ‘ਤੇ ਚਰਚਾ ਕਰਨਗੇ। ਦਿੱਲੀ ਕੂਚ ‘ਤੇ ਨਿਕਲੇ ਪੰਜਾਬ ਦੇ ਕਿਸਾਨ 13 ਫਰਵਰੀ ਤੋਂ ਅੰਬਾਲਾ ਵਿਚ ਸ਼ੰਭੂ ਬਾਰਡਰ ਤੇ ਜੀਂਦ ਵਿਚ ਖਨੌਰੀ ਬਾਰਡਰ ‘ਤੇ ਹਨ। ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਹੋਇਆ ਹੈ। ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਹਨ।
ਦੱਸ ਦੇਈਏ ਕਿ ਜਦੋਂ ਕਿਸਾਨਾਂ ਦਾ ਦਿੱਲੀ ਕੂਚ ਸ਼ੁਰੂ ਹੋਇਆ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਇਸ ਅੰਦੋਲਨ ਤੋਂ ਆਪਣੇ ਆਪ ਨੂੰ ਵੱਖ ਦੱਸਿਆ ਸੀ ਪਰ ਪੰਜਾਬ ਤੇ ਹਰਿਆਣਾ ਦੇ ਬਾਰਡਰ ‘ਤੇ ਕਿਸਾਨਾਂ ਤੇ ਪੁਲਿਸ ਵਿਚ ਤਣਾਅ ਨੂੰ ਦੇਖਦੇ ਹੋਏ ਚਢੂਨੀ ਨੇ ਇਸ ਅੰਦੋਲਨ ਵਿਚ ਸਹਿਯੋਗ ਦੇਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਮੌਸਮ ਮੁੜ ਲਵੇਗਾ ਕਰਵਟ ! IMD ਨੇ ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ ਪੈਣ ਦੀ ਜਤਾਈ ਸੰਭਾਵਨਾ
ਗੁਰਨਾਮ ਸਿੰਘ ਚਢੂਨੀ ਨਾਲ ਉਨ੍ਹਾਂ ਦੀ ਯੂਨੀਅਨ ਦੇ ਅਧਿਕਾਰੀ ਤੇ ਸੈਂਕੜੇ ਦੀ ਗਿਣਤੀ ਵਿਚ ਕਿਸਾਨ ਹਿੱਸਾ ਲੈਣਗੇ। ਕਿਸਾਨਾਂ ਨਾਲ ਸਰਪੰਚ ਸੰਗਠਨ ਤੇ ਮਜ਼ਦੂਰ ਸੰਗਠਨ ਦੇ ਨੇਤਾ ਵੀ ਪਹੁੰਚਣਗੇ। ਇਥੇ ਕਿਸਾਨ ਅੰਦੋਲਨ ਨੂੰ ਲੈ ਕੇ ਅਗਲੀ ਰਣਨੀਤੀ ਬਣਾਈ ਜਾਵੇਗੀ ਤੇ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ।