ਜੇ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਕਿ ਤੁਸੀਂ ਫੇਸਬੁੱਕ ‘ਤੇ ਮਲਟੀਪਲ ਆਈਡੀ ਨਹੀਂ ਬਣਾ ਪਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਮੇਟਾ ਨੇ ਫੇਸਬੁੱਕ ਆਈਡੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। Meta ਨੇ ਫੇਸਬੁਕ ਲਈ ਮਲਟੀਪਲ ਪਰਸਨਲ ਪ੍ਰੋਫਾਈਲ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਇੱਕ ਸਿੰਗਲ ਯੂਜ਼ਰ ਫੇਸਬੁੱਕ ‘ਤੇ ਚਾਰ ਪ੍ਰੋਫਾਈਲ ਬਣਾ ਸਕੇਗਾ।
ਫੇਸਬੁੱਕ ਦਾ ਇਹ ਨਵਾਂ ਫੀਚਰ ਅੱਜ ਯਾਨੀ 22 ਸਤੰਬਰ ਤੋਂ ਵਿਸ਼ਵ ਪੱਧਰ ‘ਤੇ ਸ਼ੁਰੂ ਹੋ ਗਿਆ ਹੈ। ਜੇ ਤੁਹਾਨੂੰ ਅਜੇ ਤੱਕ ਇਹ ਅਪਡੇਟ ਨਹੀਂ ਮਿਲੀ ਹੈ, ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਹੌਲੀ-ਹੌਲੀ ਅਪਡੇਟ ਸਾਰੇ ਯੂਜ਼ਰਸ ਲਈ ਜਾਰੀ ਕੀਤੀ ਜਾਵੇਗੀ।
ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਵੱਖ-ਵੱਖ ਪ੍ਰੋਫਾਈਲਾਂ ‘ਤੇ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਸ਼ੇਅਰ ਕਰ ਸਕਣਗੇ। ਸਾਰੇ ਪ੍ਰੋਫਾਈਲਾਂ ਦੀ ਫੀਡ ਵੱਖਰੀ ਹੋਵੇਗੀ। ਇਸ ਤੋਂ ਇਲਾਵਾ, ਯੂਜ਼ਰਸ ਲੌਗਇਨ ਬਟਨ ਦੇ ਜ਼ਰੀਏ ਆਪਣੇ ਵੱਖ-ਵੱਖ ਪ੍ਰੋਫਾਈਲਾਂ ‘ਤੇ ਸਵਿਚ ਕਰਨ ਦੇ ਯੋਗ ਹੋਣਗੇ, ਹਾਲਾਂਕਿ, ਮਲਟੀਪਲ ਖਾਤੇ ਬਣਾਉਣ ਵਾਲੇ ਯੂਜ਼ਰਸ ਨੂੰ ਡੇਟਿੰਗ, ਮਾਰਕੀਟਪਲੇਸ, ਪੇਸ਼ੇਵਰ ਮੋਡ ਅਤੇ ਭੁਗਤਾਨ ਵਰਗੇ ਫੀਚਰਸ ਨਹੀਂ ਮਿਲਣਗੇ।
ਇਹ ਵੀ ਪੜ੍ਹੋ : ਸਾਲਾਂ ਤੋਂ ਬਿਨਾਂ ਆਰਡਰ ਆਏ ਪੀਜ਼ੇ ਤੋਂ ਬੰਦਾ ਹੋ ਗਿਆ ਪ੍ਰੇਸ਼ਾਨ, ਪੁਲਿਸ ਸੁਲਝਾ ਰਹੀ ਇਹ ਰਹੱਸ
ਮੈਸੇਜਿੰਗ ਸਹੂਲਤ ਪਹਿਲਾਂ ਦੀ ਤਰ੍ਹਾਂ ਸਾਰੇ ਪ੍ਰੋਫਾਈਲਾਂ ਲਈ ਉਪਲਬਧ ਹੋਵੇਗੀ, ਪਰ ਸਾਰੇ ਪ੍ਰੋਫਾਈਲਾਂ ਲਈ ਨਹੀਂ, ਯਾਨੀ ਕਿ ਮੌਜੂਦਾ ਪ੍ਰੋਫਾਈਲਾਂ ਦੇ ਨਾਲ ਮੈਸੇਜਿੰਗ ਸਹੂਲਤ ਉਪਲਬਧ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: