ਅਫਗਾਨਿਸਤਾਨ ਵਿਚ 3 ਮਹੀਨੇ ਪਹਿਲਾਂ ਆਏ ਭਿਆਨਕ ਭੂਚਾਲ ਤੋਂ ਦੇਸ਼ ਅਜੇ ਵੀ ਉਭਰਿਆ ਨਹੀਂ ਹੈ। ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਵੱਡੀਆਂ-ਵੱਡੀਆਂ ਇਮਾਰਤਾਂ ਕੁਝ ਦੇਰ ਵਿਚ ਹੀ ਢਹਿ ਗਈਆਂ। ਹੁਣ ਤੱਕ ਇਸ ਦੇ ਮਲਬੇ ਹੇਠ ਦੱਬਣ ਕਾਰਨ ਇੱਕ ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਤਕਰੀਬਨ ਇੱਕ ਲੱਖ ਅਫਗਾਨ ਬੱਚੇ ਬੇਸਹਾਰਾ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਸਹਾਰੇ ਦੀ ਲੋੜ ਹੈ।
ਅਫਗਾਨਿਸਤਾਨ ਦੇ ਹੇਰਾਤ ਸੂਬੇ ਵਿਚ 7 ਅਕਤੂਬਰ ਅਤੇ 11 ਅਕਤੂਬਰ ਨੂੰ ਜ਼ਬਰਦਸਤ ਭੂਚਾਲ ਆਏ ਸਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਇਸ ਭੂਚਾਲ ਨੇ ਪੂਰੇ ਦੇਸ਼ ਵਿੱਚ ਤਬਾਹੀ ਮਚਾਈ ਹੋਈ ਹੈ। ਹੁਣ ਤੱਕ 21 ਹਜ਼ਾਰ ਤੋਂ ਵੱਧ ਘਰ ਤਬਾਹ ਹੋ ਚੁੱਕੇ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਵਿੱਚ ਲਗਭਗ 100,000 ਬੱਚੇ ਅਜੇ ਵੀ ਘਰ-ਘਰ ਭਟਕ ਰਹੇ ਹਨ ਅਤੇ ਉਨ੍ਹਾਂ ਨੂੰ ਸਹਾਰੇ ਦੀ ਲੋੜ ਹੈ।
ਅਫਗਾਨਿਸਤਾਨ ‘ਚ ਯੂਨੀਸੇਫ ਦੇ ਪ੍ਰਤੀਨਿਧੀ ਫ੍ਰੈਨ ਇਕੁਇਜ਼ਾ ਨੇ ਕਿਹਾ ਕਿ ਪੱਛਮੀ ਅਫਗਾਨਿਸਤਾਨ ‘ਚ ਭੂਚਾਲ ਦੇ 100 ਦਿਨ ਬਾਅਦ ਵੀ ਪਿੰਡਾਂ ‘ਚ ਡਰ ਅਤੇ ਦੁੱਖ ਦਾ ਮਾਹੌਲ ਹੈ। ਸਕੂਲ ਅਤੇ ਹਸਪਤਾਲ ਜਿਨ੍ਹਾਂ ‘ਤੇ ਬੱਚੇ ਨਿਰਭਰ ਹਨ, ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਸਰਦੀ ਦੇ ਮੌਸਮ ਵਿੱਚ ਬੱਚੇ ਅਤੇ ਪਰਿਵਾਰਕ ਮੈਂਬਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਵੀ ਇਨ੍ਹਾਂ ਦੀ ਹਾਲਤ ਇਹੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਜਲੰਧਰ : ਰੰਜਿਸ਼ ‘ਚ ਮਾਰ ਮੁਕਾਇਆ 4 ਭੈਣਾਂ ਦਾ ਇਕਲੌਤਾ ਭਰਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਯੂਨੀਸੇਫ ਨੇ ਕਿਹਾ ਕਿ ਅਫਗਾਨਿਸਤਾਨ ਦੀ ਅੱਧੀ ਆਬਾਦੀ ਨੂੰ ਮੁੜ ਵਸਾਉਣ ਅਤੇ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ 1.4 ਬਿਲੀਅਨ ਡਾਲਰ ਦੀ ਲੋੜ ਹੈ। ਤਾਲਿਬਾਨ ਸਰਕਾਰ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਸਫਲ ਰਹੀ ਹੈ। ਇਸ ਸਾਲ ਅਫਗਾਨਿਸਤਾਨ ਵਿੱਚ 12.6 ਮਿਲੀਅਨ ਬੱਚਿਆਂ ਸਮੇਤ 23.3 ਮਿਲੀਅਨ ਲੋਕਾਂ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”