ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਬੀਤੇ ਦਿਨ ਹੋਈ ਮੀਟਿੰਗ ਬੇਸਿੱਟਾ ਰਹੀ ਤੇ ਕਿਸਾਨਾਂ ਨੇ ਅੱਜ 10 ਵਜੇ ਤੱਕ ਦਾ ਅਲਟੀਮੇਟਮ ਸਰਕਾਰ ਨੂੰ ਦਿੱਤਾ ਹੈ। 10 ਵਜੇ ਉਹ ਦਿੱਲੀ ਵੱਲ ਨੂੰ ਕੂਚ ਸ਼ੁਰੂ ਕਰ ਦੇਣਗੇ। ਮੀਟਿੰਗ ਮਗਰੋਂ ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ ਸਾਹਮਣੇ ਆਇਆ।
ਕੇਂਦਰੀ ਮੰਤਰੀ ਨੇ ਕਿਹਾ ਕਿ ਬਹੁਤ ਗੰਭੀਰਤਾ ਨਾਲ ਗੱਲਬਾਤ ਹੋਈ। ਸਰਕਾਰ ਹਮੇਸ਼ਾ ਚਾਹੁੰਦੀ ਹੈ ਕਿ ਗੱਲਬਾਤ ਨਾਲ ਹਰ ਸਮੱਸਿਆ ਦਾ ਹੱਲ ਨਿਕਲੇ। ਅਸੀਂ ਇਸੇ ਉਦੇਸ਼ ਨਾਲ ਭਾਰਤ ਦੇ ਨੁਮਾਇੰਦੇ ਬਣ ਕੇ ਖੁਦ ਇਥੇ ਆਏ ਹਾਂ। ਅਜਿਹੇ ਸਾਰੇ ਵਿਸ਼ਿਆਂ ‘ਤੇ ਚਰਚਾ ਹੋਈ ਜਿਥੇ ਸਹਿਮਤੀ ਬਣੀ। ਪਰ ਕੁਝ ਅਜਿਹੇ ਵਿਸ਼ੇ ਜਿਸ ਨਾਲ ਹੋਰ ਮਾਮਲੇ ਵੀ ਜੁੜੇ ਹੋਏ ਹਨ, ਜਿਸ ਦੇ ਸਥਾਈ ਹੱਲ ਲਈ ਕਮੇਟੀ ਬਣਾਉਣ ਦੀ ਲੋੜ ਹੈ ਤਾਂ ਹੀ ਉਸ ਦਾ ਹੱਲ ਹੋਵੇਗਾ। ਆਸ ਕਰਦੇ ਹਾਂ ਗੱਲਬਾਤ ਨਾਲ ਹੀ ਹੱਲ ਨਿਕਲੇ। ਜਿੰਨੇ ਵੀ ਵਿਸ਼ੇ ਲਿਆਏ ਗਏ ਸਨ ਉਨ੍ਹਾਂ ਵਿੱਚੋਂ ਵਧੇਰਿਆਂ ‘ਤੇ ਸਹਿਮਤੀ ਬਣੀ। ਹਾਲਾਂਕਿ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਵਿਸ਼ਿਆਂ ‘ਤੇ ਸਹਿਮਤੀ ਬਣੀ ਤੇ ਕਿਹੜਿਆਂ ‘ਤੇ ਨਹੀਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ 18 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਦੇ.ਹ , ਜਾਂਚ ਵਿਚ ਜੁਟੀ ਪੁਲਿਸ
ਉਥੇ ਹੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੰਤਰੀਆਂ ਨਾਲ ਸਾਡੀ ਮੀਟਿੰਗ ਕਰੀਬ 5 ਘੰਟੇ ਚੱਲੀ।ਅਸੀਂ ਉਨ੍ਹਾਂ ਅੱਗੇ ਏਜੰਡਾ ਰੱਖਿਆ ਸੀ ਪਰ ਕੇਂਦਰ ਸਰਕਾਰ ਕਿਸੇ ਵੀ ਗੱਲ ’ਤੇ ਕੋਈ ਠੋਸ ਫੈਸਲਾ ਨਹੀਂ ਲੈ ਸਕੀ। ਕੇਂਦਰ ਸਰਕਾਰ ਸਾਡੇ ਤੋਂ ਅੰਦੋਲਨ ਟਾਲਣ ਲਈ ਸਮਾਂ ਮੰਗ ਰਹੀ ਹੈ। ਉਨ੍ਹਾਂ ਨੇ ਸਾਡੇ ਤੋਂ ਦੋ ਸਾਲ ਪਹਿਲਾਂ ਵੀ ਸਮਾਂ ਮੰਗਿਆ ਸੀ, ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਸੀ। ਜੇਕਰ ਕੋਈ ਠੋਸ ਪ੍ਰਸਤਾਵ ਹੁੰਦਾ ਤਾਂ ਸਮਾਂ ਦੇਣ ਬਾਰੇ ਸੋਚਦੇ ਪਰ ਉਨ੍ਹਾਂ ਕੋਲ ਹੈ। ਕੁਝ ਨਹੀਂ… ਅਸੀਂ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਐਲਾਨ ਕਰ ਦਿਓ ਕਿ ਉਹ ਐਮਐਸਪੀ ਖਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਏਗੀ… , ਉਸ ਦੀ ਪ੍ਰਕਿਰਿਆ ਕੀ ਹੋਵੇਗੀ ਉਹ ਬਾਅਦ ਵਿੱਚ ਪ੍ਰਕਿਰਿਆ ਦਾ ਫੈਸਲਾ ਕਰ ਲਵੇ ਪਰ ਉਸ ਦੀ ਪਰ ਇਸ ‘ਤੇ ਵੀ ਸਹਿਮਤੀ ਨਹੀਂ ਬਣੀ।”
ਵੀਡੀਓ ਲਈ ਕਲਿੱਕ ਕਰੋ –