ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀਰਵਾਰ ਨੂੰ ਲੁਧਿਆਣਾ ਦੇ ਪਿੰਡ ਬੱਲੋਕੇ ਪਹੁੰਚੇ। ਉਨ੍ਹਾਂ ਇੱਥੋਂ ਦੀ ਕਰੀਬ 2 ਕਨਾਲ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਛੁਡਵਾਏ। ਪੰਚਾਇਤੀ ਜ਼ਮੀਨ ’ਤੇ ਬਣੀਆਂ ਨਾਜਾਇਜ਼ ਦੁਕਾਨਾਂ ’ਤੇ ਜੇ.ਸੀ.ਬੀ. ਮਸ਼ੀਨ ਚੱਲੀ। ਇਸ ਦੌਰਾਨ ਪਿੰਡ ਬਾਲੋਕੇ ਦੇ ਲੋਕਾਂ ਨੇ ਕੈਬਨਿਟ ਮੰਤਰੀ ਦੇ ਸਾਹਮਣੇ ਹਲਕਾ ਵਿਧਾਇਕ ਸੰਗੋਵਾਲ ‘ਤੇ ਸਵਾਲ ਕੀਤੇ। ਲੋਕਾਂ ਨੇ ਕਿਹਾ ਕਿ ਹਲਕਾ ਵਿਧਾਇਕ ਹੀ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਹਨ ਜੋ ਇਲਾਕੇ ਵਿੱਚ ਨਾਜਾਇਜ਼ ਕਬਜ਼ੇ ਕਰਦੇ ਹਨ।
ਮੰਤਰੀ ਭੁੱਲਰ ਨੇ ਇਸ ਸਬੰਧੀ ਦੱਸਿਆ ਕਿ ਇਸ ਜ਼ਮੀਨ ’ਤੇ 2021 ਵਿੱਚ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਸ ਸਮੇਂ ਕਾਂਗਰਸ ਦੀ ਸਰਕਾਰ ਸੀ। ਭੁੱਲਰ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਵਿਧਾਇਕ ਸੰਗੋਵਾਲ ਉਨ੍ਹਾਂ ਨੂੰ ਆਪਣੇ ਹਲਕੇ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕਹਿ ਰਹੇ ਹਨ। ਲੋਕਾਂ ਨੇ ਸਰਪੰਚ ’ਤੇ ਪ੍ਰਾਪਰਟੀ ਡੀਲਰ ਨਾਲ ਮਿਲੀਭੁਗਤ ਦੇ ਦੋਸ਼ ਵੀ ਲਾਏ।
ਦੂਜੇ ਪਾਸੇ ਪ੍ਰਾਪਰਟੀ ਡੀਲਰਾਂ ਵੱਲੋਂ ਆਪਣੀਆਂ ਦੁਕਾਨਾਂ ’ਤੇ ਲਏ ਸਟੇਅ ਦੀਆਂ ਕਾਪੀਆਂ ਵੀ ਦਿਖਾਈਆਂ ਗਈਆਂ। ਪਰ ਏਡੀਸੀ ਦੀ ਰਿਪੋਰਟ ਵੀ ਪੰਚਾਇਤ ਦੇ ਹੱਕ ਵਿੱਚ ਆਈ ਹੈ। ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ।
ਮੰਤਰੀ ਭੁੱਲਰ ਨੇ ਦੱਸਿਆ ਕਿ ਇਹ ਜ਼ਮੀਨ ਸਾਢੇ 1700 ਗਜ਼ ਤੋਂ ਵੱਧ ਹੈ। ਇਸ ਜ਼ਮੀਨ ਦੀ ਕੀਮਤ ਘੱ.
ਟੋ-ਘੱਟ 10 ਕਰੋੜ ਰੁਪਏ ਹੈ। ਪ੍ਰਾਪਰਟੀ ਡੀਲਰ ਵਿਕਾਸ ਪਾਸੀ ਉਨ੍ਹਾਂ ਕੋਲ ਆਇਆ, ਜਿਸ ਨੇ ਕਿਹਾ ਸੀ ਕਿ ਇਹ ਜ਼ਮੀਨ ਪੰਚਾਇਤ ਦੀ ਹੈ। ਉਹ ਜਲਦੀ ਹੀ ਇਸ ਜ਼ਮੀਨ ਨੂੰ ਛੱਡ ਦੇਵੇਗਾ। ਮੰਤਰੀ ਭੁੱਲਰ ਮੁਤਾਬਕ ਵਿਕਾਸ ਪਾਸੀ ਨੇ ਝੂਠੇ ਦਸਤਾਵੇਜ਼ ਆਦਿ ਪੇਸ਼ ਕਰਕੇ ਹਾਈ ਕੋਰਟ ਵਿੱਚ ਕੇਸ ਦਾਇਰ ਕਰਕੇ ਸਟੇਅ ਲੈ ਲਈ ਸੀ।
ਇਹ ਵੀ ਪੜ੍ਹੋ : ਨਾਪਾਕ ਹਰਕਤਾਂ ਤੋਂ PAK ਨਹੀਂ ਆ ਰਿਹਾ ਬਾਜ਼, BSF ਜਵਾਨਾਂ ਨੇ ਫੜਿਆ ਡਰੋਨ ਨਾਲ ਨ.ਸ਼ੀਲਾ ਪਦਾਰਥ
ਅਦਾਲਤ ਨੇ ਏਡੀਸੀ ਅਮਿਤ ਕੁਮਾਰ ਨੂੰ ਇਸ ਮਾਮਲੇ ਨੂੰ 2 ਮਹੀਨਿਆਂ ਦੇ ਅੰਦਰ ਨਿਪਟਾਉਣ ਦੇ ਹੁਕਮ ਦਿੱਤੇ ਸਨ। ਏਡੀਸੀ ਨੇ ਜਾਂਚ ਕੀਤੀ ਤਾਂ ਫੈਸਲਾ ਪੰਚਾਇਤ ਦੇ ਹੱਕ ਵਿੱਚ ਆਇਆ। ਲਾਲਜੀਤ ਭੁੱਲਰ ਨੇ ਦੱਸਿਆ ਕਿ ਇਸ ਸਰਕਾਰੀ ਜ਼ਮੀਨ ’ਤੇ ਸਕੂਲ ਜਾਂ ਹਸਪਤਾਲ ਆਦਿ ਖੋਲ੍ਹਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –