ਪਟਿਆਲਾ ਵਿਚ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਸੋਮਵਾਰ ਨੂੰ ਸਮਾਣਾ ਵਿਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਵਿਚ ਮੁੱਖ ਮਹਿਮਾਨ ਸੂਚਨਾ ਤੇ ਲੋਕ ਸੰਪਰ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ ਤੇ ਪਰਾਲੀ ਨੇ ਸਾੜਨ ਦੀ ਸਹੁੰ ਦਿਵਾਈ।
ਜੌੜਾਮਾਜਰਾ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਕੋਸ਼ਿਸ਼ ਕਰਨ ਦੀ ਲੋੜ ਹੈ। ਕੁਝ ਪੈਸਾ ਬਚਾਉਣ ਦੇ ਚੱਕਰ ਵਿਚ ਕਿਸਾਨ ਪਰਾਲੀ ਨੂੰ ਖੇਤਾਂ ਵਿਚ ਹੀ ਸਾੜ ਦਿੰਦੇ ਹਨ।ਇਹ ਚਲਨ ਗਲਤ ਹੈ ਕਿਉਂਕਿ ਇਸ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਤਾਂ ਖਤਮ ਹੁੰਦੀ ਹੀ ਹੈ, ਨਾਲ ਹੀ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ।ਇਸ ਨਾਲ ਸਾਹ ਸਬੰਧੀ ਹੋਰ ਬੀਮਾਰੀਆਂ ਫੈਲਦੀਆਂ ਹਨ।
ਇਹੀ ਨਹੀਂ ਪਰਾਲੀ ਦੇ ਧੂੰਏਂ ਨਾਲ ਸੜਕ ਹਾਦਸੇ ਵੀ ਵਧ ਜਾਂਦੇ ਹਨ। ਇਨ੍ਹਾਂ ਹਾਦਸਿਆਂ ਵਿਚ ਮਾਸੂਮ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ।ਅਜਿਹੇ ਵਿਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ। ਇਸ ਦੀ ਬਜਾਏ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੀ ਪਰਾਲੀ ਪ੍ਰਬੰਧਨ ਦੀ ਤਕਨੀਕ ਨੂੰ ਅਪਨਾ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮੋਗਾ ‘ਚ ਵੱਡੀ ਵਾਰਦਾਤ, ਅਣਪਛਾਤਿਆਂ ਵੱਲੋਂ ਕਾਂਗਰਸੀ ਆਗੂ ਦਾ ਗੋ.ਲੀ ਮਾਰ ਕੇ ਕਤ.ਲ
ਉਨ੍ਹਾਂ ਕਿਹਾ ਕਿ ਹੁਣ ਤਾਂ ਪਰਾਲੀ ਦਾ ਇਸਤੇਮਾਲ ਈਂਧਣ ਵਜੋਂ ਕੀਤਾ ਜਾ ਰਿਹਾ ਹੈ।ਸਮਾਣਾ ਖੇਤਰ ਵਿਚ ਪਰਾਲੀ ਨੂੰ ਖੇਤਾਂ ਤੋਂ ਇਕੱਠਾ ਕਰਨ ਵਾਲੇ ਯੂਨਿਟ ਮੌਜੂਦ ਹਨ। ਇਸ ਮੌਕੇ ‘ਤੇ ਮੁੱਖ ਖੇਤੀਬਾੜੀ ਅਧਿਕਾਰੀ ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਲਿਆਣਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: