ਕਾਰਪੋਰੇਟ ਅਫੇਅਰਸ ਮਨਿਸਟਰੀ ਮੁੰਬਈ ਵਿਚ ਅਡਾਨੀ ਗਰੁੱਪ ਦੇ ਦੋ ਏਅਰਪੋਰਟ ਦੇ ਅਕਾਊਂਟ ਦੀ ਜਾਂਚ ਕਰ ਰਹੀ ਹੈ। ਗਰੁੱਪ ਦੀ ਫਲੈਗਸ਼ਿਪ ਕੰਪਨੀ ਅਡਾਣੀ ਇੰਟਰਪ੍ਰਾਈਜ਼ਿਜ਼ ਨੇ ਐਕਸਚੇਂਜ ਫਾਈਲਿੰਗ ਵਿਚ ਮਾਰਕੀਟ ਰੈਗੂਲੇਟਰ ਸੇਬੀ ਨੂੰ ਇਸ ਦੀ ਜਾਣਕਾਰੀ ਦਿੱਤੀ।
ਅਡਾਨੀ ਇੰਟਰਪ੍ਰਾਈਜ਼ਿਜ਼ ਨੇ ਦੱਸਿਆ ਕਿ ਮਨਿਸਟਰੀ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੇ ਨਵੀ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਤੀ ਸਾਲ 2017-18 ਤੋਂ ਵਿੱਤ ਸਾਲ 2021-22 ਤੱਕ ਦੀ ਜਾਣਕਾਰੀ ਮੰਗੀ ਹੈ ਤੇ ਡਾਕੂਮੈਂਟਸ ਮੰਗਾਏ ਹਨ। ਕੰਪਨੀ ਨੇ ਸੇਬੀ ਨੂੰ ਦੱਸਿਆ ਕਿ ਗਰੁੱਪ ਕਾਨੂੰਨੀ ਵਿਵਸਥਾਵਾਂ ਮੁਤਾਬਕ ਇਸਦਾ ਜਵਾਬ ਦੇਵੇਗਾ।
ਅਡਾਨੀ ਗਰੁੱਪ ਅਜੇ ਦੇਸ਼ ਦੇ 7 ਸ਼ਹਿਰੀ ਏਅਰਪੋਰਟ ਆਪ੍ਰੇਟ ਕਰਦਾ ਹੈ।ਇਸ ਵਿਚ ਮੁੰਬਈ ਦੇ ਨਾਲ ਅਹਿਮਦਾਬਾਦ, ਲਖਨਊ, ਜੈਪੁਰ, ਮੰਗਲੁਰੂ, ਗੁਹਾਟੀ ਤੇ ਤਿਰੁਵੰਤਪੁਰਮ ਏਅਰਪੋਰਟ ਸ਼ਾਮਲ ਹਨ। ਇਸ ਤੋਂ ਇਲਾਵਾ ਗਰੁੱਪ ਨਵੀ ਮੁੰਬਈ ਵਿਚ ਇਕ ਨਵਾਂ ਏਅਰਪੋਰਟ ਬਣਾ ਰਿਹਾ ਹੈ।
ਇਸ ਦਰਮਿਆਨ ਸੁਪਰੀਮ ਕੋਰਟ ਨੇ ਅਡਾਨੀ-ਹਿੰਡਨਬਰਗ ਕੇਸ ਦੀ ਸੁਣਵਾਈ 20 ਅਕਤੂਬਰ ਤੱਕ ਟਾਲ ਦਿੱਤੀ ਹੈ। ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਯਾਨੀ SEBI ਇਸ ਮਾਮਲੇ ਵਿਚ ਫਰੈਸ਼ ਸਟੇਟਸ ਰਿਪੋਰਟ ਪੇਸ਼ ਕਰਨ ਵਾਲੀ ਸੀ।
ਇਹ ਵੀ ਪੜ੍ਹੋ : ਇਜ਼ਰਾਈਲ ਤੋਂ 235 ਭਾਰਤੀਆਂ ਨੂੰ ਸੁਰੱਖਿਅਤ ਲੈ ਕੇ ਦਿੱਲੀ ਪਰਤੀ ਦੂਜੀ ਫਲਾਈਟ, ਵਿਦੇਸ਼ ਮੰਤਰੀ ਨੇ ਕੀਤਾ ਸਵਾਗਤ
24 ਜਨਵਰੀ 2023 ਨੂੰ ਅਮਰੀਕਾ ਦੀ ਸ਼ਾਰਟ ਸੇਲਰ ਕੰਪਨੀ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ‘ਤੇ ਮਨੀ ਲਾਂਡਰਿੰਗ ਤੋਂਲੈਕੇ ਸ਼ੇਅਰ ਮੈਨੀਪੁਲੇਸ਼ਨ ਵਰਗੇ ਦੋਸ਼ ਲਗਾਏ ਗਏ ਸਨ।ਕੇਸ ਦੀ ਜਾਂਚ ਲਈ ਸੁਪਰੀਮ ਕੋਰਟ ਨੇ 6 ਮੈਂਬਰੀ ਕਮੇਟੀ ਬਣਾਈ ਸੀ। ਇਸ ਤੋਂ ਇਲਾਵਾ ਸੇਬੀ ਨੂੰ ਵੀ ਜਾਂਚ ਕਰਨ ਲਈ ਕਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: