ਡਾਕਟਰੀ ਵਿਗਿਆਨ ਸੱਚਮੁੱਚ ਚਮਤਕਾਰਾਂ ਦੀ ਦੁਨੀਆਂ ਹੈ। ਮੌਤ ਦੇ ਕੰਢੇ ‘ਤੇ ਖੜ੍ਹੇ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਰਹੀ ਹੈ, ਅੰਗਹੀਣ ਲੋਕਾਂ ਨੂੰ ਵੀ ਨਵੇਂ ਅੰਗ ਮਿਲ ਰਹੇ ਹਨ। ਖਾਸ ਕਰਕੇ ਕਿਸੇ ਹੋਰ ਵਿਅਕਤੀ ਦਾ ਅੰਗ ਦੂਜੇ ਵਿਅਕਤੀ ਨੂੰ ਟਰਾਂਸਪਲਾਂਟ ਕੀਤਾ ਜਾ ਰਿਹਾ ਹੈ। ਨਵੀਂ ਦਿੱਲੀ ਦੇ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਨੇ 45 ਸਾਲਾ ਵਿਅਕਤੀ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਬ੍ਰੇਨ ਡੈੱਡ ਔਰਤ ਨੇ ਇਕ ਬੰਦੇ ਦੇ ਹੱਥਾਂ ‘ਚ ਨਵੀਂ ਜਾਨ ਫੂਕ ਦਿੱਤੀ।
ਤਿੰਨ ਸਾਲ ਪਹਿਲਾਂ ਰੇਲ ਹਾਦਸੇ ਵਿੱਚ ਇਸ 45 ਸਾਲਾ ਨੌਜਵਾਨ ਦੇ ਦੋਵੇਂ ਹੱਥ ਕੱਟੇ ਗਏ ਸਨ। ਗੰਗਾਰਾਮ ਹਸਪਤਾਲ ਦੇ ਡਾਕਟਰਾਂ ਨੇ ਬ੍ਰੇਨ ਡੈੱਡ ਔਰਤ ਦੇ ਦੋਵੇਂ ਹੱਥ ਕੱਟ ਕੇ ਨੌਜਵਾਨ ਨੂੰ ਟਰਾਂਸਪਲਾਂਟ ਕਰ ਦਿੱਤੇ ਅਤੇ ਹੱਥਾਂ ਦਾ ਇਹ ਟਰਾਂਸਪਲਾਂਟ ਪੂਰੀ ਤਰ੍ਹਾਂ ਸਫਲ ਰਿਹਾ। ਇਹ ਬ੍ਰੇਨ ਹੈਮਰੇਜ ਦੀ ਸ਼ਿਕਾਰ ਔਰਤ ਦੇ ਅੰਗ ਦਾਨ ਕਾਰਨ ਸੰਭਵ ਹੋਇਆ ਹੈ। ਔਰਤ ਨੇ ਲੀਵਰ, ਕਿਡਨੀ ਅਤੇ ਅੱਖਾਂ ਵੀ ਦਾਨ ਕੀਤੀਆਂ ਹਨ। 12 ਘੰਟੇ ਦੀ ਲੰਬੀ ਸਰਜਰੀ ਤੋਂ ਬਾਅਦ ਡਾਕਟਰ ਨੌਜਵਾਨ ਦੇ ਦੋਵੇਂ ਹੱਥ ਜੋੜਨ ‘ਚ ਕਾਮਯਾਬ ਰਹੇ।
ਬ੍ਰੇਨ ਡੈੱਡ ਔਰਤ ਕਾਲਕਾ ਜੀ, ਦਿੱਲੀ ਦੀ ਸੇਵਾਮੁਕਤ ਵਾਈਸ ਪ੍ਰਿੰਸੀਪਲ ਸੀ। ਇਸ ਔਰਤ ਦੀ ਇੱਕ ਕਿਡਨੀ ਫੋਰਟਿਸ ਗੁੜਗਾਓਂ ਭੇਜੀ ਗਈ ਸੀ, ਜਿੱਥੇ ਇੱਕ ਮਰੀਜ਼ ਨੂੰ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਔਰਤ ਦੇ ਦੋਵੇਂ ਹੱਥ, ਲੀਵਰ ਅਤੇ ਕੋਰਨੀਆ ਸਰ ਗੰਗਾਰਾਮ ਹਸਪਤਾਲ ਵਿਖੇ ਵੱਖ-ਵੱਖ ਮਰੀਜ਼ਾਂ ਲਈ ਟਰਾਂਸਪਲਾਂਟ ਕੀਤੇ ਗਏ ਹਨ। ਦੋਵੇਂ ਹੱਥਾਂ ਦਾ ਟ੍ਰਾਂਸਪਲਾਂਟ ਉੱਤਰੀ ਭਾਰਤ ਵਿੱਚ ਅਜਿਹਾ ਪਹਿਲਾ ਟ੍ਰਾਂਸਪਲਾਂਟ ਹੈ। ਇਸ ਤੋਂ ਪਹਿਲਾਂ ਮੁੰਬਈ ਵਿੱਚ ਇਸ ਤਰ੍ਹਾਂ ਦਾ ਟਰਾਂਸਪਲਾਂਟ ਕੀਤਾ ਜਾ ਚੁੱਕਾ ਹੈ।
ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਨੇ ਤਿੰਨ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਆਪਣੇ ਦੋਵੇਂ ਹੱਥ ਗੁਆਉਣ ਵਾਲੇ ਵਿਅਕਤੀ ਦੀਆਂ ਬਾਹਾਂ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। 12 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ 7 ਡਾਕਟਰਾਂ ਦੀ ਟੀਮ ਨੇ ਮ੍ਰਿਤਕ ਔਰਤ ਦਾ ਹੱਥ ਵੱਢ ਕੇ ਨੌਜਵਾਨ ਨਾਲ ਜੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹ ਵਿਅਕਤੀ ਹੁਣ ਆਪਣੇ ਹੱਥੀਂ ਖਾਣਾ ਖਾ ਸਕਦਾ ਹੈ ਅਤੇ ਆਮ ਆਦਮੀ ਵਾਂਗ ਹੋਰ ਕੰਮ ਵੀ ਕਰ ਸਕਦਾ ਹੈ।
ਇਹ ਵੀ ਪੜ੍ਹੋ : ਇਸ 20 ਰੁਪਏ ਦੀ ਚੀਜ਼ ਨਾਲ ਹੋ ਸਕਦੈ Uric Acid ਕੰਟਰੋਲ, ਮਹਿੰਗੀਆਂ ਦਵਾਈਆਂ ਵੀ ਫੇਲ੍ਹ!
ਇਸ ਸਰਜਰੀ ਵਿਚ ਡਾਕਟਰਾਂ ਦੀ ਪੂਰੀ ਟੀਮ ਤਾਇਨਾਤ ਸੀ। ਇਸ ਸਰਜਰੀ ਨੂੰ ਕਰਨ ਵਾਲੇ ਡਾਕਟਰਾਂ ਦੀ ਟੀਮ ਦੀ ਅਗਵਾਈ ਡਾ. ਮਹੇਸ਼ ਮੰਗਲ ਕਰ ਰਹੇ ਸਨ। ਡਾ.ਐਸ.ਐਸ.ਗੰਭੀਰ, ਡਾ.ਅਨੁਭਵ ਗੁਪਤਾ, ਡਾ.ਭੀਮ ਨੰਦਾ, ਡਾ.ਨਿਖਿਲ ਝੁਨਝੁਨਵਾਲਾ, ਡਾ.ਗੌਰਵ, ਡਾ.ਸੁਭਾਸ਼ ਅਤੇ ਸੀਨੀਅਰ ਓ.ਟੀ. ਟੈਕਨੀਸ਼ੀਅਨ ਪੂਰਨ ਸਿੰਘ ਸਮੇਤ ਸਮੂਹ ਓ.ਟੀ. ਸਹਾਇਕ ਸਟਾਫ਼ ਦੀ ਟੀਮ ਲੱਗੀ ਹੋਈ ਸੀ। ਪੂਰੀ ਟੀਮ ਨੇ ਕਾਫੀ ਮਿਹਨਤ ਤੋਂ ਬਾਅਦ ਇਸ ਜਟਿਲ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਇਸ ਵਿੱਚ ਹੱਡੀਆਂ, ਧਮਨੀਆਂ, ਨਾੜੀਆਂ, ਮਾਸਪੇਸ਼ੀਆਂ, ਨਸਾਂ ਅਤੇ ਚਮੜੀ ਸਮੇਤ ਵੱਖ-ਵੱਖ ਅੰਗਾਂ ਨੂੰ ਨਾਜ਼ੁਕ ਢੰਗ ਨਾਲ ਜੋੜਿਆ ਗਿਆ।
ਡਾ: ਮਹੇਸ਼ ਮੰਗਲ ਦੇਸ਼ ਦੇ ਪ੍ਰਸਿੱਧ ਪਲਾਸਟਿਕ ਅਤੇ ਕਾਸਮੈਟਿਕ ਨੇ ਦੱਸਿਆ, ‘ਇਸ ਟਰਾਂਸਪਲਾਂਟ ਲਈ ਹਸਪਤਾਲ ਨੇ ਮਰੀਜ਼ ਤੋਂ ਕੋਈ ਵੀ ਚਾਰਜ ਨਹੀਂ ਲਿਆ ਹੈ। ਪਰ, ਭਾਰਤ ਵਿੱਚ, ਹੈਂਡ ਟ੍ਰਾਂਸਪਲਾਂਟ ਵਿੱਚ ਆਮ ਤੌਰ ‘ਤੇ 25 ਤੋਂ 30 ਲੱਖ ਰੁਪਏ ਖਰਚ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ –