ਵਿਸਤਾਰਾ ਏਅਰਲਾਈਨਸ ਦੇ ਇਕ ਜਹਾਜ਼ ਨੂੰ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਜਦੋਂ ਗੜ੍ਹੇਮਾਰੀ ਕਾਰਨ ਕਾਕਪਿਟ ਦੇ ਸਾਹਮਣੇ ਵਾਲਾ ਸ਼ੀਸ਼ੇ ਵਿਚ ਕ੍ਰੇਕ ਆ ਗਿਆ। ਦਰਅਸਲ, ਜਹਾਜ਼ ਦਿੱਲੀ ਲਈ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਭੁਵਨੇਸ਼ਵਰ ਵਿੱਚ ਗੜੇਮਾਰੀ ਵਿੱਚ ਫਸ ਗਿਆ ਸੀ। ਬਰਫ ਦੇ ਟੁਕੜੇ ਇੰਨੇ ਜ਼ਿਆਦਾ ਡਿੱਗ ਰਹੇ ਸਨ ਕਿ ਜਹਾਜ਼ ਨੂੰ ਨੁਕਸਾਨ ਪਹੁੰਚਿਆ ਅਤੇ ਇਸ ਨੂੰ ਭੁਵਨੇਸ਼ਵਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਜਹਾਜ਼ ‘ਚ 169 ਯਾਤਰੀ ਸਵਾਰ ਸਨ, ਹਾਲਾਂਕਿ ਸਾਰੇ ਸੁਰੱਖਿਅਤ ਹਨ।
ਅਧਿਕਾਰੀ ਨੇ ਦੱਸਿਆ ਕਿ ਨਵੀਂ ਦਿੱਲੀ ਜਾਣ ਵਾਲੀ ਵਿਸਤਾਰਾ ਦੀ ਫਲਾਈਟ ਉਡਾਣ ਭਰਨ ਦੇ ਲਗਭਗ 10 ਮਿੰਟ ਬਾਅਦ ਵਾਪਸ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰ ਗਈ। ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰ ਤੋਂ ਵੀ ਓਡੀਸ਼ਾ ਦੇ ਕਈ ਹਿੱਸਿਆਂ ਵਿਚ ਗੜ੍ਹੇਮਾਰੀ ਹੋ ਰਹੀ ਸੀ। ਇਸ ਕਾਰਨ ਜਹਾਜ਼ ਦੀ ਵਿੰਡਸ਼ੀਲਡ ਵਿਚ ਗੜ੍ਹੇਮਾਰੀ ਕਾਰਨ ਦਰਾਰ ਆ ਗਈ ਤੇ ਉਹ ਨੁਕਸਾਨਿਆ ਗਿਆ। ਇਸੇ ਵਜ੍ਹਾ ਤੋਂ ਪਾਇਲਟ ਨੇ ਜਹਾਜ਼ ਨੂੰ ਫਿਰ ਤੋਂ ਭੁਵਨੇਸ਼ਵਰ ਏਅਰਪੋਰਟ ‘ਤੇ ਐਮਰਜੈਂਸੀ ਸਥਿਤੀ ਵਿਚ ਲੈਂਡ ਕਰਾ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਮੁੜ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ
ਗੜ੍ਹੇਮਾਰੀ ਕਾਰਨ ਪਲੇਨ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਪਲੇਨ ਦੇ ਸ਼ੀਸ਼ਿਆਂ ਵਿਚ ਕ੍ਰੈਕ ਆਉਣ ਦੇ ਬਾਅਦ ਪਲੇਨ ਦੇ ਅੰਦਰ ਬਾਹਰ ਦੀ ਹਵਾਈ ਤੇਜ਼ੀ ਨਾਲ ਆਉਣ ਲੱਗੀ ਜਿਸ ਹਫੜਾ-ਦਫੜੀ ਮੱਚ ਗਈ ਅਤੇ ਕਾਫੀ ਨੁਕਸਾਨ ਵੀ ਹੋਇਆ।
ਵੀਡੀਓ ਲਈ ਕਲਿੱਕ ਕਰੋ -: