good friday: ਇਹ ‘ਪਵਿੱਤਰ ਸਪਤਾਹ’ ‘ਚ ਪੈਂਦਾ ਸ਼ੁੱਕਰਵਾਰ ਹੈ, ਜਿਹੜਾ ਈਸਟਰ ਤੋਂ ਦੋ ਦਿਨ ਪਹਿਲਾਂ ਆਉਂਦਾ ਹੈ।ਹਰ ਸਾਲ ਇਸ ਸ਼ੁੱਕਰਵਾਰ ਨੂੰ ਈਸਾ ਮਸੀਹ ਨੂੰ ਸੂਲੀ ਚੜ੍ਹਾਏ ਜਾਣ ਦਾ ਤਿਉਹਾਰ ਮਨਾਇਆ ਜਾਂਦਾ ਹੈ।ਦੂਜੀ ਸਦੀ ਈਸਵੀ ਦੇ ਸਮੇਂ ਤੋਂ ਇਸ ਦਿਨ ਈਸਾਈਆਂ ਵਲੋਂ ਵਰਤ ਰੱਖੇ ਜਾਣ ਦੇ ਹਵਾਲੇ ਮਿਲਦੇ ਹਨ।ਇਸ ਅਨੁਸਾਰ ਦੁਆ ਕਰਨ ਅਤੇ ਪਵਿੱਤਰ ਗ੍ਰੰਥ ਨੂੰ ਪੜ੍ਹਨ ਮਗਰੋਂ ਸੂਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਅਤੇ ਰੱਬੀ-ਭੋਜ ਹੁੰਦਾ ਹੈ।ਦੁਪਹਿਰ ਮਗਰੋਂ ਤਿੰਨ ਵਜੇ ਉਪਾਸਨਾ ਕੀਤੀ ਜਾਂਦੀ ਹੈ,
ਮਸੀਹ ਨੇ ਸੂਲੀ ‘ਤੇ ਪ੍ਰਾਣ ਤਿਆਗੇ ਸਨ।ਚੌਥੀ ਸਦੀ ਈਸਵੀ ‘ਚ ਯੋਰੋਸ਼ਲਮ ਵਿਖੇ ਅਜਿਹੀ ਰਸਮ ਪ੍ਰਚੱਲਤ ਸੀ।ਕੱਟੜ ਪੰਛੀ ਈਸਾਈ ਮੱਤ ਵਿੱਚ ‘ਗੁੱਡ ਫਰਾਈਡੇ’ ਨੂੰ ‘ਗ੍ਰੇਟ ਫਰਾਈਡੇ’ ਕਿਹਾ ਜਾਂਦਾ ਹੈ ਅਤੇ ਕਈ ਕਿਸਮਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ।ਵੈਸਪਰਜ਼ ਵਿਖੇ ਈਸਾ ਦੀ ਮੂਰਤੀ ਨੂੰ ਦਫਨਾਉਣ ਲਈ ਜਲੂਸ ਕੱਢਿਆ ਜਾਂਦਾ ਹੈ।ਐਂਗਲੀਕਨ ਚਰਚਾਂ ‘ਚ ਮੁੱਖ ਉਪਾਸਨਾ ਆਮ ਕਰਕੇ ਦੁਪਹਿਰੇ 12 ਵਜੇ ਤੋਂ ਲੈ ਕੇ 3.00 ਵਜੇ ਤੱਕ ਕੀਤੀ ਜਾਂਦੀ ਹੈ।
ਇਸ ਸਮੇਂ ਦੌਰਾਨ ਵਖਿਆਨ ਕੀਤੇ ਜਾਂਦੇ ਹਨ, ਭਜਨ ਗਾਏ ਜਾਂਦੇ ਹਨ ਅਤੇ ਫਿਰ ਦੁਆ ਕੀਤੀ ਜਾਂਦੀ ਹੈ।ਵਧੇਰੇ ਪ੍ਰੋਟੈਸਟੈਂਟ ਚਰਚਾਂ ‘ਚ ਇਸੇ ਤਿੰਨ ਘੰਟੇ ਦੀ ਭਗਤੀ ਦਾ ਰਿਵਾਜ ਹੈ।ਈਸਾਈ ਦੇ ਮੱਤ ਹੋਰ ਫਿਰਕਿਆਂ ‘ਚ ਇਸ ਦਿਨ ਨੂੰ ਵੱਖ-ਵੱਖ ਢੰਗਾਂ ਦੀ ਉਪਾਸਨਾ ਕਰਕੇ ਮਨਾਇਆ ਜਾਂਦਾ ਹੈ।ਵਧੇਰੇ ਇਲਾਕਿਆਂ ‘ਚ ਸਾਂਝੀਆਂ ਪ੍ਰਾਰਥਨਾ-ਸਭਾਵਾਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਈਸਾਈ ਮੱਤ ‘ਚ ਏਕੇ ਨੂੰ ਪ੍ਰਗਟਾਇਆ ਜਾਂਦਾ ਹੈ।
ਬੀਬੀ ਨੇ ਕੱਢੀ ਕੈਪਟਨ ਦੀ ਮੁੱਫਤ ਬੱਸ ਸੇਵਾ ਦੀ ਹਵਾ, ਲਾਹਣਤਾਂ ਦੀ ਲਾ ‘ਤੀ ਝੜੀ