liquid water mars discovery reveals buried lake; ਨਾਸਾ ਦੇ ਵਿਗਿਆਨੀਆਂ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ।ਖੋਜ ਅਨੁਸਾਰ ਮੰਗਲ ਗ੍ਰਹਿ ‘ਤੇ ਪਾਣੀ ਹੋਣ ਦੀ ਸੰਭਾਵਨਾ ਪਾਈ ਗਈ ਹੈ।ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਜੁੜੇ ਬਹੁਤ ਸਾਰੇ ਸੋਮਿਆਂ ਦੀ ਖੋਜ ਕੀਤੀ ਗਈ ਹੈ।ਜਿਸ ਖੋਜ ਦੀ ਦੁਨੀਆਂ ਨੂੰ ਸਭ ਤੋਂ ਵੱਧ ਬੇਸਬਰੀ ਨਾਲ ਉਡੀਕ ਸੀ,ਉਮੀਦ ਹੈ ਕਿ ਉਹ ਹੁਣ ਪੂਰੀ ਹੋਣ ਜਾ ਰਹੀ ਹੈ।ਅਮਰੀਕੀ ਪੁਲਾੜ ਏਜੰਸੀ ਨੇ ਇਹ ਦਾਅਵਾ ਕੀਤਾ ਹੈ ਕਿ ਵਿਗਿਆਨੀਆਂ
ਨੇ ਮੰਗਲ ਗ੍ਰਹਿ ‘ਤੇ 3 ਝੀਲਾਂ ਹੋਣ ਦਾ ਦਾਅਵਾ ਕੀਤਾ ਹੈ।ਮਾਹਿਰ ਲੰਬੇ ਸਮੇਂ ਤੋਂ ਇਸ
ਗ੍ਰਹਿ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਵਿਅਸਤ ਰਹੇ ਹਨ।ਇਸ ਲਈ ਵੱਡੇ ਦੇਸ਼ਾਂ ਨੇ ਵੀ ਮੰਗਲ ‘ਤੇ ਆਪਣੇ ਸ੍ਰੋਤ ਭੇਜਣੇ ਸ਼ੁਰੂ ਕਰ ਦਿੱਤੇ ਹਨ।ਹੁਣ ਨਾਸਾ ਦੀ ਇਹ ਖੋਜ ਇੱਕ ਮੀਲ ਦਾ ਪੱਥਰ ਸਾਬਿਤ ਹੋ ਸਕਦੀ ਹੈ।ਇਸ ਤੋਂ ਪਹਿਲਾਂ ਸਾਲ 2018 ‘ਚ ਪੁਲਾੜ ਏਜੰਸੀ ਨੇ ਮੰਗਲ ‘ਤੇ ਝੀਲ ਲੱਭਣ ਦਾ ਦਾਅਵਾ ਕੀਤਾ ਸੀ।ਉਸ ਸਮੇਂ ਕਿਹਾ ਜਾਂਦਾ ਸੀ ਕਿ ਬਰਫ ਦੇ ਹੇਠਾਂ ਖਾਰਾ ਪਾਣੀ ਹੈ।ਹੁਣ ਉਸੇ ਇਰਦ-ਗਿਰਦ 3 ਹੋਰਾਂ ਝੀਲਾਂ ਹੋਣ ਦਾ ਖੁਲਾਸਾ ਹੋਇਆ ਹੈ।ਇੱਕ ਰਿਪੋਰਟ ‘ਚ ਦਰਸਾਇਆ ਗਿਆ ਹੈ ਕਿ ਉੱਥੇ ਪਾਣੀ ਬਰਫ ਦੇ ਰੂਪ ‘ਚ ਨਾ ਹੋ ਕੇ ਤਰਲ ਅਵਸਥਾ ‘ਚ ਦੱਸਿਆ ਜਾ ਰਿਹਾ ਹੈ।ਮੰਗਲ ਸਬੰਧੀ ਵਿਗਿਆਨੀ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਇੱਥੇ ਪਾਣੀ ਅਤੇ ਜੀਵਨ ਸੰਭਵ ਹੈ।