Pets Private Jet: ਖਾਸ ਲੋਕਾਂ ਲਈ ਪ੍ਰਾਇਵੇਟ ਜੈਟ ਬੁੱਕ ਹੁੰਦੇ ਤਾਂ ਬਹੁਤ ਸੁਣੇ ਜਾਂ ਪੜ੍ਹੇ ਹੋਣੇ ਹਨ ਪਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਥੇ ਦਿੱਲੀ ਤੋਂ ਮੁੰਬਈ ਜਾਣ ਲਈ ਪਾਲਤੂ ਜਾਨਵਰਾਂ ਲਈ ਖਾਸ ਤੌਰ ‘ਤੇ ਪ੍ਰਾਈਵੇਟ ਜੈਟ ਦੀ ਬੁਕਿੰਗ ਕੀਤੀ ਗਈ ਅਤੇ ਉਹਨਾਂ ਨੂੰ ਉਹਨਾਂ ਦੀ ਮੰਜਿਲ ਤੱਕ ਪਹੁੰਚਾਇਆ ਜਾਵੇਗਾ। ਦਰਅਸਲ ਮੁੰਬਈ ਦੀ ਰਹਿਣ ਵਾਲੀ 25 ਸਾਲਾ ਦੀਪਿਕਾ ਸਿੰਘ ਨੇ ਦਿੱਲੀ ‘ਚ ਫਸੇ ਪਾਲਤੂ ਜਾਨਵਰਾਂ ਲਈ ਇਹ ਖਾਸ ਉਪਰਾਲਾ ਕੀਤਾ ਅਤੇ ਉਨ੍ਹਾਂ ਦੇ ਮਾਲਕਾਂ ਨਾਲ ਮਿਲਾਉਣ ਇਹ ਕਦਮ ਚੁੱਕਿਆ। ਦੱਸ ਦੇਈਏ ਕਿ ਇਹ ਜਹਾਜ਼ ਮੱਧ ਜੂਨ ‘ਚ ਦਿੱਲੀ ਤੋਂ ਮੁੰਬਈ ਲਈ ਉਡਾਣ ਭਰੇਗਾ। ਇਸ ‘ਚ ਕੁੱਲ 9.6 ਲੱਖ ਰੁਪਏ ਦਾ ਖ਼ਰਚਾ ਯਾਨੀ 1.6 ਲੱਖ ਰੁਪਏ ਇੱਕ ਸੀਟ ਲਈ ਭੁਗਤਾਨ ਕੀਤਾ ਗਿਆ ਹੈ।
ਸਾਈਬਰ ਸੁਰੱਖਿਆ ਖੋਜਕਰਤਾ ਦੀਪਿਕਾ ਨੇ ਇਸ ਸਬੰਧੀ ਦੱਸਿਆ ਕਿ ਹਜੇ ਤੱਕ ਚਾਰ ਲੋਕਾਂ ਵੱਲੋਂ ਇਸ ਜਹਾਜ਼ ਤੋਂ ਆਪਣੇ ਪਾਲਤੂ ਜਾਨਵਰਾਂ ਨੂੰ ਘਰ ਲਿਆਉਣ ਲਈ ਦਸਤਾਵੇਜ਼ਾਂ ‘ਤੇ ਦਸਤਖਤ ਕਰ ਨਾਲ ਜੁੜਿਆ ਗਿਆ ਹੈ। ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਇਸ ਨਾਲ ਹੋਰ ਲੋਕ ਜੁੜਨ ਅਤੇ ਖਰਚਾ ਘਟ ਸਕੇ। ਜੇਕਰ ਹੋਰ ਲੋਕ ਨਹੀਂ ਮਿਲਦੇ ਤਾਂ ਸੀਟਾਂ ਧਿਆਨ ਕੀਮਤਾਂ ਹੋਰ ਵੱਧ ਸਕਦੀਆਂ ਹਨ। ਦੀਪਿਕਾ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰਾਂ ਦੇ ਦਿੱਲੀ ਤੋਂ ਇੱਕ ਜਹਾਜ਼ ਪਾਲਤੂ ਜਾਨਵਰਾਂ ਨਾਲ ਸਫ਼ਰ ਕਰਨ ਤੋਂ ਮਨ੍ਹਾਂ ਕਰਨ ਤੋਂ ਬਾਅਦ ਇਹ ਤਰਕੀਬ ਆਈ। ਉਸਨੇ ਸੋਚਿਆ ਕਿ ਜਾਨਵਰਾਂ ਨੂੰ ਵੀ ਆਪਣੇ ਪਰਿਵਾਰ ਨਾਲ ਮਿਲਣ ਦਾ ਪੂਰਾ ਹੱਕ ਹੈ। ਦਰਅਸਲ ਕੁੱਝ ਲੋਕ ਆਪਣੇ ਪਾਲਤੂ ਜਾਨਵਰਾਂ ਨਾਲ ਯਾਤਰਾ ਕਰਨ ਲਈ ਤਿਆਰ ਸਨ ਪਰਕਈਆਂ ਨੇ ਸਾਫ ਮਨ੍ਹਾਂ ਕਰ ਦਿੱਤਾ , ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਖਾਸ ਗੱਲ ਇਹ ਹੈ ਕਿ ਇਸ ਚਾਰਟਰਡ ਜਹਾਜ਼ ‘ਚ ਕੁੱਤੇ, ਬਿੱਲੀਆਂ, ਪੰਛੀਆਂ ਅਤੇ ਹੋਰ ਪਾਲਤੂ ਜਾਨਵਰ ਸਫ਼ਰ ਕਰ ਸਕਣਗੇ। ਜਾਣਕਾਰੀ ਮੁਤਾਬਕ 6 ਸੀਟਾਂ ਵਾਲੇ ਜਹਾਜ਼ਾਂ ਲਈ ਦੀਪਿਕਾ ਨੇ ਪ੍ਰਾਈਵੇਟ ਜੈੱਟ ਕੰਪਨੀ ਐਕ੍ਰੀਸ਼ਨ ਐਵੀਏਸ਼ਨ ਨੂੰ ਇੱਕ ਸੀਟ ਦੇ ਕੀਮਤ 1.6 ਲੱਖ ਰੁਪਏ ਲਈ ਸਹਿਮਤ ਹੋਏ। ਐਕ੍ਰੀਸ਼ਨ ਐਵੀਏਸ਼ਨ ਦੇ ਮਾਲਕ ਰਾਹੁਲ ਮੁੱਛਲ ਨੇ ਇਸ ਸਬੰਧੀ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਪਾਲਤੂ ਜਾਨਵਰਾਂ ਅਤੇ ਉਨ੍ਹਾਂ ਦੇ ਸੰਚਾਲਕਾਂ ਲਈ ਢੁੱਕਵੀਂ ਸਾਵਧਾਨੀ ਅਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਜਿਸ ‘ਚ ਜਾਨਵਰਾਂ ਦਾ ਮੈਡੀਕਲ ਟੈਸਟ ਵੀ ਸ਼ਾਮਿਲ ਹੋਵੇਗਾ।