SSP ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ MLA ਲਾਲਪੁਰਾ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਪੁਲਿਸ ਮੁਲਾਜ਼ਮ ਦਾ ਜੋ ਕਤਲ ਹੋਇਆ ਸੀ, ਉਸ ਦੀ ਜਾਂਚ ਚੰਗੀ ਤਰ੍ਹਾਂ ਨਹੀਂ ਕੀਤੀ ਗਈ।
ਤਰਨਤਾਰਨ ਕੋਟ ਮੁਹੰਮਦ ਖਾਂ ਪਿੰਡ ਵਿਚ ਹੋਏ ਪੁਲਿਸ ਮੁਲਾਜ਼ਮ ਕਤਲ ਕੇਸ ਵਿਚ SSP ਤਰਨਤਾਰਨ ਵੱਲੋਂ ਅਸਲ ਤੱਥਾਂ ਨੂੰ ਲੋਕ ਕੇ, ਸਰਕਾਰ ਤੇ ਡਿਪਾਰਟਮੈਂਟ ਨੂੰ ਗੁੰਮਰਾਹ ਕਰਨ, ਕੇਸ ਨੂੰ ਤੋੜ-ਮੋੜ ਕਰਨ ਤੇ ਸਰਪੰਚ ਸਣੇ 50 ਲੋਕਾਂ ਉਪਰ ਜੋ ਵੱਖ-ਵੱਖ ਪਾਰਟੀਆਂ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਉਪਰ ਪੁਲਿਸ ਮੁਲਾਜ਼ਮ ਕਤਲ ਦਾ ਨਾਜਾਇਜ਼ ਝੂਠਾ ਪਰਚਾ ਦੇਣ, ਹਮ ਸਲਾਹ ਹੋ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ, ਹੇਠਲੇ ਅਫਸਰਾਂ ‘ਤੇ ਦਬਾਅ ਪਾ ਕੇ ਕਾਨੂੰਨ ਦੀ ਗਲਤ ਵਰਤੋਂ ਕਰ, ਦੀ ਜਾਂਚ ਕਰਕੇ SSP ਤਰਨਤਾਰਨ ਉਪਰ ਵੀ ਕਾਰਵਾਈ ਕਰਨੀ ਬਣਦੀ ਹੈ ਕਿਉਂਕਿ 50 ਨਿਰਦੋਸ਼ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ।
ਇਹ ਵੀ ਪੜ੍ਹੋ :MLA ਰਮਨ ਅਰੋੜਾ ਦੀ ਗ੍ਰਿਫਤਾਰੀ ਮਗਰੋਂ CM ਮਾਨ ਬੋਲੇ- ‘ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕਿਸੇ ਨੂੰ ਨਹੀਂ ਬਖਸ਼ਾਂਗੇ’
ਇਸ ਕੇਸ ਨਾਲ ਸਬੰਧਤ ਵਿਅਕਤੀਆਂ ਉਪਰ ਸਪੈਸ਼ਲ ਸੈੱਲ ਅੰਮ੍ਰਿਤਸਰ ਵਿਚ ਨਾਜਾਇਜ਼ ਪਿਸਤੌਲ ਪਾਉਣਾ, ਸਾਡੇ ਸਰਪੰਚ ਸਾਹਿਬਾਨਾਂ ਤੇ ਪੂਰੇ ਜ਼ਿਲ੍ਹੇ ਨੂੰ ਰਾਸ ਨਹੀਂ ਆ ਰਿਹਾ। ਸੋ ਸਾਰੇ ਸਰਪੰਚ ਸਾਹਿਬਾਨਾਂ ਤੇ ਪੂਰੇ ਜ਼ਿਲ੍ਹੇ ਦੇ ਨਿਆਂ ਪਸੰਦ ਲੋਕਾਂ ਨੂੰ ਮੈਂ ਆਪਣੇ ਵਲੋਂ ਅਤੇ ਆਪਣੀ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























