ਜਲੰਧਰ ਦੇ ਮਾਡਲ ਹਾਊਸ ਮਾਤਾ ਰਾਣੀ ਚੌਕ ‘ਤੇਅਜ ਦੁਕਾਨਦਾਰਾਂ ਨੇ ਪੁਲਿਸ ਵਿਭਾਗ ਖਿਲਾਫ ਧਰਨਾ ਦਿੱਤਾ ਤਾਂ ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੀ ਧਰਨੇ ‘ਤੇ ਪਹੁੰਚੇ ਅਤੇ ਦੁਕਾਨਦਾਰਾਂ ਨਾਲ ਧਰਨੇ ‘ਤੇ ਬੈਠ ਗਏ। ਲੋਕਾਂ ਦਾ ਕਹਿਣਾ ਹੈਕਿ ਜਿਵੇਂ ਹੀ ਕੋਈ ਗਾਹਕ ਸਾਡੀ ਦੁਕਾਨ ਵਿੱਚ ਆਉਂਦਾ ਹੈ ਤਾਂ ਆਪਣਾ ਵਾਹਨ ਉਥੇ ਦੁਕਾਨ ਦੇ ਸਾਹਮਣੇ ਖੜ੍ਹਾ ਕਰਦਾ ਹੈ ਤਾਂ ਉਸ ਦੀ ਗੱਡੀ ‘ਤੇ ਸਟਿਕਰ ਲਾ ਕੇ ਉਸ ਦਾ ਚਲਾਨ ਕਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਇਹ ਲੋਕ ਸਾਡੀਆਂ ਗੱਡੀਆਂ ਵੀ ਖੜ੍ਹੀਆਂ ਹੋਣ ਨਹੀਂ ਦੇਰਹੇ ਹਨ।
ਇਸ ਦੌਰਾਨ ਧਰਨੇ ਵਿੱਚ ਆਪ ਵਿਧਾਇਕ ਸ਼ੀਤਲ ਅੰਗੁਰਾਲ ਵੀ ਸ਼ਾਮਲ ਹੋਏ।ਵਿਧਾਇਕ ਸ਼ੀਤਲ ਅੰਗੁਰਾਲ ਨੇ ਮੌਕੇ ‘ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਹਾਕਿ ਇਲਾਕਾ ਉੰਝ ਵੀ ਸ਼ਹਿਰ ਤੋਂ ਬਾਹਰ ਪੈਦਾ ਹੈ ਅਤੇ ਅਥੇ ਟ੍ਰੈਫਿਕ ਵਰਗੀ ਕੋਈ ਸਮੱਸਿਆ ਨਹੀਂ ਹੈ, ਫਿਰ ਇਨ੍ਹਾਂ ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਧਰਨੇ ‘ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਪੁਲਿਸ ਉਨ੍ਹਾਂ ਲਗਾਤਾਰ ਤੰਗ ਕਰ ਰਹੀ ਹੈ ਅਤੇ ਉਨ੍ਹਾਂ ਦੇ ਵਾਹਨਾਂ ਦੇ ਬਿਨਾਂ ਕਿਸੇ ਵਜ੍ਹਾ ਦੇ ਚਲਾਨ ਕੱਟੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਗੁੰਡਾਗਰਦੀ ਕਰਦੀ ਹੈ ਅਤੇ ਉਨ੍ਹਾਂ ਦੀ ਬਿਲਕੁਲ ਵੀਗੱਲ ਨਹੀਂ ਸੁਣਦੀ। ਬਿਨਾਂ ਵਜ੍ਹਾ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਚੂਹਿਆਂ ਨੇ ਪਾਇਆ ਭੜਥੂ, ਅੱਧੀ ਰਾਤੀਂ ਵਜਣ ਲੱਗੇ ਸਾਇਰਨ, ਭੱਜਣ ਲੱਗੀਆਂ ਪੁਲਿਸ ਦੀਆਂ ਗੱਡੀਆਂ
ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਜੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਕਰਨਗੇ ਤਾਂ ਉਹ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਜੇ ਫਿਰ ਵੀ ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ ਤਾਂ ਹਾਈਕੋਰਟ ਦਾ ਰੁਖ਼ ਵੀ ਕਰ ਸਕਦੇ ਹੋ। ਵਿਧਾਇਕ ਨੇ ਦੁਕਾਨਾਦਾਰਾਂ ਨੂੰ ਭਲਕੇ ਮੀਟਿੰਗ ਲਈ ਥਾਣਾ ਨੰ. 5 ਵਿਜ ਬੁਲਾਇਆ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂਦਾ ਪੂਰਾ ਹੱਲ ਕੀਤਾ ਜਾਏਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”