ਛੱਤੀਸਗੜ੍ਹ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਸੀਐੱਮ ਦੇ ਨਾਂ ਤੋਂ ਪਰਦਾ ਉਠ ਗਿਆ ਹੈ। ਮੱਧ ਪ੍ਰਦੇਸ਼ ਵਿਚ 8 ਦਿਨ ਤੋਂ ਚੱਲ ਰਿਹਾ ਸੀਐੱਮ ਦਾ ਸਸਪੈਂਸ ਖਤਮ ਹੋ ਗਿਆ ਹੈ। ਮੋਹਨ ਯਾਦਵ ਮੱਧ ਪ੍ਰਦੇਸ਼ ਦੇ ਨਵੇਂ ਸੀਐੱਮ ਚੁਣੇ ਗਏ ਹਨ। ਭਾਜਪਾ ਦੇ ਵਿਧਾਇਕ ਦਲ ਦੀ ਪਹਿਲੀ ਬੈਠਕ ਵਿਚ ਮੋਹਨ ਯਾਦਵ ਦੇ ਨਾਂ ਦਾ ਐਲਾਨ ਕੀਤਾ ਗਿਆ। ਮੋਹਨ ਯਾਦਵ ਉਜੈਨ ਦੱਖਣ ਸੀਟ ਤੋਂ ਵਿਧਾਇਕ ਹਨ।
ਜ਼ਿਕਰਯੋਗ ਹੈ ਕਿ ਮੱਧਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 2023 ਵਿਚ ਭਾਜਪਾ ਨੂੰ 163 ਸੀਟਾਂ ਨਾਲ ਬਹੁਮਤ ਮਿਲਿਆ ਹੈ। ਕਾਂਗਰਸ ਨੂੰ 66 ਸੀਟਾਂ ਤੇ 1 ਸੀਟ ਭਾਰਤੀ ਆਦਿਵਾਸੀ ਪਾਰਟੀ ਨੂੰ ਮਿਲੀ ਹੈ।
ਦੋ ਡਿਪਟੀ ਸੀਐੱਮ ਹੋਣਗੇ-ਜਗਦੀਸ਼ ਦੇਵੜਾ ਤੇ ਰਾਜੇਂਦਰ ਸ਼ੁਕਲਾ। ਜਗਦੀਸ਼ ਦੇਵੜਾ ਮੰਦਸੌਰ ਜ਼ਿਲ੍ਹੇ ਦੀ ਮਲਹਾਰਗੜ੍ਹ ਤੋਂ ਵਿਧਾਇਕ ਹਨ। ਦੇਵੜਾ ਐੱਸਸੀ ਵਰਗ ਤੋਂ ਹਨ ਜਦੋਂ ਕਿ ਰਾਜੇਂਦਰ ਸ਼ੁਕਲਾ ਰੀਵਾ ਸੀਟ ਤੋਂ ਵਿਧਾਇਕ ਹਨ ਤੇ ਬ੍ਰਾਹਮਣ ਵਰਗ ਤੋਂ ਹਨ।
ਇਹ ਵੀ ਪੜ੍ਹੋ : ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ, BJP ਵਿਧਾਇਕ ਦਲ ਦੀ ਬੈਠਕ ‘ਚ ਮਿਲੀ ਮਨਜ਼ੂਰੀ
ਨਰਿੰਦਰ ਸਿੰਘ ਤੋਮਰ ਵਿਧਾਨ ਸਭਾ ਪ੍ਰਧਾਨ ਹੋਣਗੇ। ਤੋਮਰ ਮੁਰੈਨਾ ਜ਼ਿਲ੍ਹੇ ਦੀ ਦਿਮਨੀ ਸੀਟ ਤੋਂ ਵਿਧਾਇਕ ਹਨ। ਹਾਲਾਂਕਿ ਡਿਪਟੀ ਸੀਐੱਮ ਤੇ ਸਪੀਕਰ ਦੇ ਨਾਂ ਦਾ ਅਧਿਕਾਰਕ ਐਲਾਨ ਨਹੀਂ ਹੋਇਆ ਹੈ। ਬੈਠਕ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਡਾ. ਕੇ. ਲਕਸ਼ਮਣ ਰਾਸ਼ਟਰੀ ਪ੍ਰਧਾਨ, ਭਾਜਪਾ ਓਬੀਸੀ ਮੋਰਚਾ ਤੇ ਆਸ਼ਾ ਲਕੜਾ ਰਾਸ਼ਟਰੀ ਸਕੱਤਰ ਭਾਜਪਾ ਮੌਜੂਦ ਰਹੇ।
ਵੀਡੀਓ ਲਈ ਕਲਿੱਕ ਕਰੋ : –