FASTag ਇਕ ਅਜਿਹੀ ਤਕਨੀਕ ਹੈ ਜੋ ਸਿੱਧੇ ਟੋਲ ਪੇਮੈਂਟ ਕਰ ਸਕਦੇ ਹਨ। FASTag ਵਿਚ ਰੇਡੀਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਹਾਲ ਦੇ ਦਿਨਾਂ ਵਿਚ ਕਈ ਲੋਕਾਂ ਨੂੰ ਟੋਲ ਟੈਕਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਦਿੱਕਤਾਂ ਆਈਆਂ ਹਨ। ਪਰ ਕਈ ਵਾਰ ਗਲਤੀ ਨਾਲ ਫਾਸਟੈਗ ਤੋਂ ਪੈਸੇ ਕੱਟ ਲਏ ਜਾਂਦੇ ਹਨ, ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਤੁਸੀਂ ਇਸਦੀ ਸ਼ਿਕਾਇਤ ਕਰ ਸਕਦੇ ਹੋ ਅਤੇ ਪੈਸੇ ਵਾਪਸ ਲੈ ਸਕਦੇ ਹੋ।
ਸ਼ਿਕਾਇਤ ਕਰਨ ਤੋਂ ਬਾਅਦ 30 ਦਿਨਾਂ ਦੇ ਅੰਦਰ ਤੁਹਾਨੂੰ ਪੈਸੇ ਵਾਪਸ ਕਰ ਦਿੱਤੇ ਜਾਂਦੇ ਹਨ। ਤੁਸੀਂ ਸ਼ਿਕਾਇਤ ਕਰਨ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ ‘ਤੇ ਕਾਲ ਕਰ ਸਕਦੇ ਹੋ, ਇਸਦਾ ਟੋਲ ਫ੍ਰੀ ਨੰਬਰ 1033 ਹੈ। NHAI ਦੀ ਵੈੱਬਸਾਈਟ ਦੇ ਮੁਤਾਬਕ ਜੇਕਰ ਸ਼ਿਕਾਇਤ ਸਹੀ ਹੈ ਤਾਂ ਗਲਤ ਤਰੀਕੇ ਨਾਲ ਕੱਟਿਆ ਗਿਆ ਪੈਸਾ ਗਾਹਕ ਨੂੰ 20-30 ਵਰਕਿੰਗ ਦਿਨਾਂ ਦੇ ਅੰਦਰ ਪੈਸਾ ਵਾਪਸ ਕਰ ਦਿੱਤਾ ਜਾਂਦਾ ਹੈ।
ਕਾਰ ਮਾਲਕ ਫਾਸਟੈਗ ਜਾਰੀ ਕਰਨ ਵਾਲੇ ਬੈਂਕ ਦੇ ਹੈਲਪਲਾਈਨ ਨੰਬਰ ‘ਤੇ ਵੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਕਈ ਬੈਂਕ FASTag ਨਾਲ ਜੁੜੇ ਹੋਏ ਹਨ ਤੇ ਯੂਜਰਸ ਇਨ੍ਹਾਂ ਬੈਂਕਾਂ ਦੇ ਹੈਲਪਲਾਈਨ ਨੰਬਰਾਂ ਨਾਲ ਜੁੜ ਸਕਦੇ ਹਨ।ਉਹ NPCI (ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਵੈੱਬਸਾਈਟ ਆਫ ਇੰਡੀਆ) ਦੀ ਵੈੱਬਸਾਈਟ ‘ਤੇ ਕਲਿੱਕ ਕਰਕੇ ਹੈਲਪਲਾਈਨ ਨੰਬਰ ਪਤਾ ਕਰ ਸਕਦੇ ਹਨ। ਜੇਕਰ ਤੁਸੀਂ ਫਾਸਟੈਗ ਪੇਟੀਐੱਮ ਨਾਲ ਜੁੜਿਆ ਹੈ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਤੁਹਾਨੂੰ ਹੈਲਪਲਾਈਨ ਨੰਬਰ 18000-120-4210 ‘ਤੇ ਕਾਲ ਕਰਨ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –