ਹਰਿਆਣਾ ਦੇ ਕੁਰੂਕਸ਼ੇਤਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਮਾਂ-ਪੁੱਤ ਦੀ ਆਸਮਾਨੀ ਬਿਜਲੀ ਡਿਗਣ ਕਾਰਨ ਮੌਤ ਹੋ ਗਈ। ਪੂਰੇ ਦਾ ਪੂਰਾ ਪਰਿਵਾਰ ਹੀ ਉੁਜੜ ਗਿਆ। ਪਿਤਾ ਦੀਆਂ ਅੱਖਾਂ ਦੇ ਸਾਹਮਣੇ ਮਾਂ-ਪੁੱਤ ਦੋਵੇਂ ਦੁਨੀਆ ਤੋਂ ਚਲੇ ਗਏ।
ਘਟਨਾ ਬਾਬੈਨ ਦੇ ਪਿੰਡ ਖਿੜਕੀ ਵੀਰਾਨ ਤੋਂ ਸਾਹਮਣੇ ਆਈ ਹੈ ਜਿਥੇ ਆਸਮਾਨੀ ਬਿਜਲੀ ਡਿਗਮ ਨਾਲ ਮਾਂ-ਪੁੱਤ ਦੀ ਮੌਤ ਹੋ ਗਈ। ਦੋਵੇਂ ਖੇਤ ਵਿਚ ਸਰ੍ਹੋਂ ਕੱਟਣ ਗਏ ਸਨ। ਘਟਨਾ ਬੀਤੇ ਦਿਨੀਂ 4 ਵਜੇ ਵਾਪਰੀ। ਮ੍ਰਿਤਕਾਂ ਦੀ ਪਛਾਣ ਸਰੋਜ (52) ਤੇ ਰਮਨ ਸੈਣੀ (28) ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਰਮਨ ਦੇ ਪਿਤਾ ਨੇ ਦੱਸਿਆ ਕਿ ਕੱਲ੍ਹ ਲਗਭਗ 4 ਵਜੇ ਸਰੋਜ ਆਪਣੇ ਪੁੱਤਰ ਨਾਲ ਖੇਤ ਵਿਚ ਸਰ੍ਹੋਂ ਕੱਟਣ ਗਈ ਸੀ। ਦੋਵੇਂ ਖੇਤ ਵਿਚ ਸਰ੍ਹੋਂ ਕੱਟ ਹੀ ਰਹੇ ਸਨ ਕਿ ਅਚਾਨਕ ਦੋਵੇਂ ਆਸਮਾਨੀ ਬਿਜਲੀ ਦੀ ਲਪੇਟ ਵਿਚ ਆ ਗਏ। ਦੂਜੇ ਖੇਤ ਵਿਚ ਕੰਮ ਕਰ ਰਹੇ ਮ੍ਰਿਤਕ ਦੇ ਪਿਤਾ ਨੇ ਲੋਕਾਂ ਦੀ ਮਦਦ ਨਾਲ ਮਾਂ-ਪੁੱਤ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਵਿਚਾਲੇ ਵੱਡੀ ਖਬਰ, ਅਜੈ ਮਿਸ਼ਰਾ ਟੈਨੀ ਲਖੀਮਪੁਰ ਖੀਰੀ ਤੋਂ ਲੜਨਗੇ ਚੋਣ
ਥਾਣਾ ਬਾਬੈਨ ਦੇ ਜਾਂਚ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਅੱਜ ਦੋਵਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਰਹੀ ਹੈ। ਉਸੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –























