ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਇੱਕ ਬੰਦੇ ਨੂੰ ਮਾਂ-ਧੀ ਨੇ ਹਨੀ ਟ੍ਰੈਪ ਵਿੱਚ ਫਸਾ ਲਿਆ। ਉਸ ਨੂੰ ਮਿੱਠੀਆਂ ਗੱਲਾਂ ਕਰਕੇ ਘਰ ਬੁਲਾਇਆ ਗਿਆ, ਜਿਸ ਤੋਂ ਬਾਅਦ ਵੀਡੀਓ ਬਣਾ ਕੇ ਬਲੈਕਮੇਲਿੰਗ ਕੀਤੀ ਗਈ। ਇਸ ਮਗਰੋਂ ਉਸ ਤੋਂ 20 ਹਜਾਰ ਰੁਪਏ ਹੜੱਪ ਲਏ ਗਏ। ਦੋਸ਼ੀ ਮਾਂ-ਧੀ ਦੇ ਨਾਲ ਇਕ ਪੱਤਰਕਾਰ ਵੀ ਮੌਜੂਦ ਸੀ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਗੁਰੂਹਰਸਹਾਏ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤ ਸੰਦੀਪ ਸਿੰਘ ਵਾਸੀ ਗੁਰੂਹਰਸਹਾਏ ਨੇ ਦੱਸਿਆ ਕਿ ਉਹ ਸੁੰਦਰੀ ਨਾਂ ਦੀ ਔਰਤ ਨੂੰ ਪਹਿਲਾਂ ਤੋਂ ਜਾਣਦਾ ਸੀ। ਬੀਤੀ ਸ਼ਾਮ ਉਹ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆ ਰਿਹਾ ਸੀ। ਉਦੋਂ ਹੀ ਉਸ ਨੂੰ ਸੁੰਦਰੀ ਦਾ ਫੋਨ ਆਇਆ। ਉਹ ਉਸ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗੀ ਅਤੇ ਵਾਰ-ਵਾਰ ਉਸ ਨੂੰ ਘਰ ਆਉਣ ਲਈ ਕਹਿਣ ਲੱਗੀ।
ਸੰਦੀਪ ਨੇ ਦੱਸਿਆ ਕਿ ਸੁੰਦਰੀ ਦੇ ਮਜ਼ਬੂਰ ਕਰਨ ‘ਤੇ ਉਹ ਬਸਤੀ ਮੱਘਰਵਾਲੀ ਸਥਿਤ ਉਸ ਦੇ ਘਰ ਚਲਾ ਗਿਆ। ਜਦੋਂ ਉਹ ਉਸ ਦੇ ਘਰ ਪਹੁੰਚਿਆ ਤਾਂ ਉੱਥੇ ਕੁਝ ਕੈਮਰੇ ਵਾਲੇ ਲੋਕ ਵੀ ਸਨ। ਜਿਸ ਨੇ ਉਸ ਨਾਲ ਧੱਕਾ ਕੀਤਾ ਅਤੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਵੀਡੀਓ ਬਣਾਉਣ ਤੋਂ ਬਾਅਦ ਦੋਸ਼ੀ ਨੇ ਇਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ। ਅਜਿਹਾ ਨਾ ਕਰਨ ਲਈ ਦੋਸ਼ੀਆਂ ਨੇ ਉਸ ਤੋਂ 50 ਹਜ਼ਾਰ ਰੁਪਏ ਮੰਗੇ। ਜਦੋਂ ਉਸ ਨੇ ਕਿਹਾ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਦੋਸ਼ੀਆਂ ਨੇ 20 ਹਜ਼ਾਰ ਰੁਪਏ ਲੈ ਕੇ ਉਸ ਨੂੰ ਛੱਡ ਦਿੱਤਾ।
ਇਹ ਵੀ ਪੜ੍ਹੋ : ਸਹੇਲੀਆਂ ਨਾਲ ਨਕਲੀ ਗਹਿਣਿਆਂ ‘ਤੇ ਬੈਂਕ ਤੋਂ ਗੋਲਡ ਲੋਨ ਲੈਣ ਪਹੁੰਚੀ ਸ਼ਾਤਿਰ ਔਰਤ, ਕਰ ਬੈਠੀ ਇੱਕ ਗਲਤੀ
ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸੁੰਦਰੀ, ਉਸ ਦੀ ਧੀ ਅਤੇ ਮਿੰਟੂ ਕੰਧਾਰੀ ਤੋਂ ਇਲਾਵਾ 3 ਹੋਰ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਣਪਛਾਤੇ ਦੋਸ਼ੀ ਵੀ ਪੱਤਰਕਾਰ ਦੱਸੇ ਜਾਂਦੇ ਹਨ। ਥਾਣਾ ਗੁਰੂਹਰਸਹਾਏ ਦੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –