ਹਰਿਆਣਾ ਦੇ ਕਰਨਾਲ ‘ਚ ਘਰ ‘ਚ ਰੱਖੀ ਪੇਨ ਕਿਲਰ ਖਾਣ ਮਗਰੋਂ ਔਰਤ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਔਰਤ ਦੇ ਢਿੱਡ ‘ਚ ਪੀੜ ਹੋਈ ਸੀ। ਉਸ ਨੇ ਘਰ ਵਿੱਚ ਰੱਖੀ ਦਰਦ ਨਿਵਾਰਕ (ਪੇਨ ਕਿਲਰ) ਦਵਾਈ ਖਾ ਲਈ। ਇਸ ਤੋਂ ਬਾਅਦ ਉਸ ਦੀ ਸਿਹਤ ਲਗਾਤਾਰ ਵਿਗੜਦੀ ਗਈ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਪਿੰਡ ਉੱਚਾ ਸਮਾਣਾ ਦੀ ਰਹਿਣ ਵਾਲੀ ਔਰਤ 5 ਬੱਚਿਆਂ ਦੀ ਮਾਂ ਸੀ।
ਸੀਮਾ (28) ਦਾ ਵਿਆਹ 10 ਸਾਲ ਪਹਿਲਾਂ ਸ਼ਮਸ਼ੇਰ ਨਾਲ ਹੋਇਆ ਸੀ। ਸੀਮਾ ਨੂੰ ਵੀਰਵਾਰ ਦੁਪਹਿਰ ਨੂੰ ਅਚਾਨਕ ਢਿੱਡ ਪੀੜ ਹੋਈ। ਪਤੀ ਸ਼ਮਸ਼ੇਰ ਨੇ ਦੱਸਿਆ ਕਿ ਉਹ ਕੰਮ ‘ਤੇ ਗਿਆ ਹੋਇਆ ਸੀ। ਪਤਾ ਲੱਗਦਿਆਂ ਹੀ ਹੀ ਉਹ ਤੁਰੰਤ ਘਰ ਪਹੁੰਚਿਆ ਅਤੇ ਪਿੰਡ ਤੋਂ ਮੁਕੇਸ਼ ਨਾਂ ਦੇ ਡਾਕਟਰ ਨੂੰ ਬੁਲਾਇਆ। ਉਸ ਦੀ ਹਾਲਤ ਦੇਖ ਕੇ ਉਨ੍ਹਾਂ ਕਿਹਾ ਕਿ ਸੀਮਾ ਦੀ ਹਾਲਤ ਬਹੁਤ ਗੰਭੀਰ ਹੈ, ਉਸ ਨੂੰ ਹਸਪਤਾਲ ਲੈ ਜਾਓ।
ਪਤੀ ਸ਼ਮਸ਼ੇਰ ਨੇ ਦੱਸਿਆ ਕਿ ਸੀਮਾ ਨਾਲ ਵਿਆਹ ਕਰਨ ਤੋਂ ਬਾਅਦ ਉਸ ਦੀ ਪਤਨੀ ਨੇ ਇੱਕੋ ਸਮੇਂ ਦੋ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ, ਜਦਕਿ ਬਾਅਦ ਵਿੱਚ ਇੱਕ ਬੱਚੇ ਨੇ ਜਨਮ ਲਿਆ। ਉਸ ਦੀਆਂ 3 ਧੀਆਂ ਅਤੇ 2 ਮੁੰਡੇ ਹਨ, ਜਿਨ੍ਹਾਂ ਦੀ ਉਮਰ 7 ਤੋਂ 1 ਸਾਲ ਹੈ। ਦੋਵੇਂ ਪਤੀ-ਪਤਨੀ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਸਨ। ਸੀਮਾ ਦੀ ਮੌਤ ਤੋਂ ਬਾਅਦ ਪੰਜ ਬੱਚਿਆਂ ਨੇ ਆਪਣੀ ਮਾਂ ਨੂੰ ਗੁਆ ਦਿੱਤਾ।
ਸ਼ਮਸ਼ੇਰ ਨੇ ਦੱਸਿਆ ਕਿ ਸੀਮਾ ਦੀ ਤਬੀਅਤ ਵਿਗੜਦੀ ਵੇਖ ਉਹ ਉਸ ਨੂੰ ਆਪਣੇ ਬਾਈਕ ’ਤੇ ਨਿੱਜੀ ਹਸਪਤਾਲ ਲੈ ਗਿਆ। ਉਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਵੀਰਵਾਰ ਦੇਰ ਸ਼ਾਮ ਔਰਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਪੰਜਾਬ ‘ਚ ਹੁਣ ਬਿਨਾਂ ਸਿਫਾਰਿਸ਼, ਬਿਨਾਂ ਪੈਸੇ ਦੇ ਮਿਲ ਰਹੀਆਂ ਨੌਕਰੀਆਂ’, ਫਰੀਦਕੋਟ ‘ਚ ਬੋਲੇ CM ਮਾਨ
ਮਧੂਬਨ ਥਾਣੇ ਦੇ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ : –