ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ RTA ਦਫਤਰ ਵਿਚ ਛਾਪਾ ਮਾਰਿਆ। ਇਥੇ ਆਰਟੀਏ ਅਧਿਕਾਰੀ ਪੂਨਮਪ੍ਰੀਤ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਫੀਲਡ ਵਿਚ ਗਈ ਹੈ। ਬਿੱਟੂ ਨੇ ਕਿਹਾ ਕਿ ਅਧਿਕਾਰੀਆਂ ਨੂੰ ਖੁਦ ਫੀਲਡ ਵਿਚ ਜਾ ਕੇ ਬੱਸਾਂ ਜਾ ਹੋਰ ਲੋਕਾਂ ਦੇ ਚਾਲਾਨ ਨਹੀਂ ਕਰਨੇ ਚਾਹੀਦੇ। ਫੀਲਡ ਵਿਚ ਪੁਲਿਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ। ਅਧਿਕਾਰੀਆਂ ਨੂੰ ਦਫਤਰ ਵਿਚ ਬੈਠ ਕੇ ਲੋਕਾਂ ਦੇ ਕੰਮਾਂ ਨੂੰ ਨਿਪਟਾਉਣਾ ਚਾਹੀਦਾ ਹੈ।
ਬਿੱਟੂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਆਰਟੀਏ ਦਫਤਰ ਵਿਚ ਕੰਮ ਬਹੁਤ ਪੈਂਡਿੰਗ ਹੈ। ਪਹਿਲਾਂ ਹੀ ਟਰਾਂਸਪੋਰਟ ਵਿਭਾਗ ਵਿਚ 65 ਫੀਸਦੀ ਪੋਸਟਾਂ ਖਾਲੀ ਪਈਆਂ ਹਨ।
ਉਨ੍ਹਾਂ ਕਿਹਾ ਕਿ ਡਰਾਈਵਿੰਗ ਟੈਸਟ ਸੈਂਟਰਾਂ ‘ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਪ੍ਰਾਈਵੇਟ ਲੋਕਾਂ ਦੇ ਨਾਲ-ਨਾਲ ਹੁਣ ਤਾਂ ਕਈ ਨੇਤਾਵਾਂ ਦੇ ਗੰਨਮੈਨ ਇਨ੍ਹਾਂ ਸੈਂਟਰਾਂ ‘ਤੇ ਕੰਮ ਕਰਵਾਉਣ ਵਿਚ ਲੱਗੇ ਹਨ। ਲੋਕਾਂ ਨੇ ਜੋ ਸਮੱਸਿਆਵਾਂ ਉਨ੍ਹਾਂ ਨੂੰ ਦੱਸੀਆਂ ਹਨ ਉਹ ਪੰਜਾਬ ਸਕੱਤਰ ਦੇ ਸਾਹਮਣੇ ਰੱਖਣਗੇ।
ਜੇਕਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਾਂ ਅਧਿਕਾਰੀਆਂ ਤੋਂ ਅਗਲੀ ਵਾਰ ਲੋਕਾਂ ਦੇ ਵਿਚ ਸਵਾਲ ਕੀਤੇ ਜਾਣਗੇ ਤੇ ਸਖਤ ਐਕਸ਼ਨ ਲਿਆ ਜਾਵੇਗਾ। ਡਰਾਈਵਿੰਗ ਟੈਸਟ ਸੈਂਟਰਾਂ ‘ਤੇ ਝਾੜੀਆਂ ਇੰਨੀਆਂ ਉਗੀਆਂ ਹਨ ਕਿ ਟੈਸਟ ਦੇਣ ਵਾਲੇ ਬੱਚੇ ਉਵੇਂ ਹੀ ਰਿਜੈਕਟ ਹੋ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਦੁਬਾਰਾ ਤੋਂ ਫਾਰਮ ਦੀ ਫੀਸ ਭਰਨੀ ਪੈਂਦੀ ਹੈ।